28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਚੁਸ਼ਮਾ ਮੇਲੇ 'ਤੇ ਕਲਾਕਾਰਾਂ ਨੇ ਖ਼ੂਬ ਰੰਗ ਬੰਨਿ੍ਹਆ

ਅਜੀਤ ਡੈਸਕ 20-06-2025
ਮਜਾਰੀ/ਸਾਹਿਬਾ, 19 ਜੂਨ (ਨਿਰਮਲਜੀਤ ਸਿੰਘ ਚਾਹਲ)-ਦਰਬਾਰ ਲੱਖ ਦਾਤਾ ਪੀਰ ਭੈਰੋ ਯਤੀ ਮੰਦਰ ਚੁਸ਼ਮਾ ਪਿੰਡ ਸਿੰਬਲ ਮਜਾਰਾ ਦੇ ਸਾਲਾਨਾ ਮੇਲੇ 'ਤੇ ਦੂਸਰੇ ਦਿਨ ਸਟੇਜ ਦਾ ਆਗਾਜ਼ ਕੀਤਾ ਗਿਆ | ਜਿਸ ਤੋਂ ਵੱਖ-ਵੱਖ ਪ੍ਰਸਿੱਧ ਪੰਜਾਬੀ ਕਲਾਕਾਰਾਂ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਧਾਰਮਿਕ ਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਖ਼ੂਬ ਰੰਗ ਬੰਨਿ੍ਹਆ ਗਿਆ | ਇਸ ਮੌਕੇ ਸੁਲਤਾਨ ਅਲੀ, ਕਮਲ ਸਿੱਧੂ, ਜੀ ਖ਼ਾਨ, ਰਾਜਾ ਸਿੱਧੂ ਤੇ ਪ੍ਰੀਤ ਮਾਨ ਦੀ ਜੋੜੀ ਵੱਲੋਂ ਆਪਣੇ-ਆਪਣੇ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਨੂੰ ਭਰਮੀ ਗਰਮੀ ਵਿੱਚ ਵੀ ਕੀਲ ਕੇ ਬਿਠਾਈ ਰੱਖਿਆ | ਇਸ ਮੌਕੇ ਦਰਬਾਰ 'ਤੇ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਵੱਖ-ਵੱਖ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ | ਇਸ ਮੌਕੇ ਕਾਲਾ ਸਾਈ ਕਾਠਗੜ੍ਹ, ਕੁੱਕੂ ਬਾਬਾ ਗੁਲਪੁਰ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਸਿੰਬਲ ਮਜਾਰਾ, ਜੋਗਾ ਸਿੰਘ ਸੈਕਟਰੀ, ਮੱਖਣ ਸਿੰਘ ਖ਼ਜ਼ਾਨਚੀ, ਸੂਬੇਦਾਰ ਸੁਰਜੀਤ ਸਿੰਘ ਸਿੰਬਲ ਮੁਜਾਰਾ, ਗੁਰਬਖ਼ਸ਼ ਸਿੰਘ ਸਿੰਬਲ ਮਜਾਰਾ, ਕਰਮਜੀਤ ਸਿੰਘ ਸਾਧੜਾ, ਸਤਨਾਮ ਸਿੰਘ, ਓਾਕਾਰ ਸਿੰਘ ਸਿੰਬਲ ਮਜਾਰਾ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਰੱਕੜਾਂ ਢਾਹਾਂ, ਸੰਜੀਵ ਕੁਮਾਰ, ਕੁਲਦੀਪ ਸਿੰਘ ਰੁੜਕੀ ਕਲਾਂ, ਜਸਵੀਰ ਸਿੰਘ ਗੁਲਪੁਰ, ਹਰਪ੍ਰੀਤ ਸਿੰਘ ਨਾਈ ਮਜਾਰਾ, ਅਵਤਾਰ ਸਿੰਘ ਰਾਏ ਐਂਕਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੇਰਾ ਭਰੋਮਜਾਰਾ ਵਿਖੇ ਨਵੇਂ ਬਣੇ ਗੁਰੂ ਘਰ ਦੇ ਅਸਥਾਨ 'ਤੇ ਕਲਸ਼ ਸਜਾਇਆ ਅਗਲੀ ਖ਼ਬਰ ਬਲੱਡ ਬੈਂਕ ਢਾਹਾਂ ਕਲੇਰਾਂ ਵਿਖੇ ਖ਼ੂਨਦਾਨ ਦਿਵਸ ਨੂੰ ਸਮਰਪਿਤ ਸਵੈ-ਇੱਛੁਕ ਖੂਨਦਾਨ ਕੈਂਪ 'ਚ 31 ਯੂਨਿਟ ਖ਼ੂਨ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।