ਬਹਿਰਾਮ, 19 ਜੂਨ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਵਿਖੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੀ ਅਗਵਾਈ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ ਉਪਰੰਤ ਨਵੇਂ ਬਣੇ ਗੁਰੂ ਘਰ ਦੇ ਅਸਥਾਨ 'ਤੇ ਕਲਸ਼ ਸਜਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਡੇਰੇ ਦੇ ਕੀਰਤਨੀ ਜਥੇ ਵਲੋਂ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਤਾਂ ਨੇ ਦੇਸ਼ ਵਿਦੇਸ਼ ਵੱਸਦੀਆਂ ਸੰਗਤਾਂ ਦੀ ਚੜ੍ਹਦੀਕਲਾਂ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਅਤੇ ਉਪਦੇਸ਼ ਦਿੰਦਿਆਂ ਕਿਹਾ ਕਿ ਬਾਣੀ ਦਾ ਸਿਮਰਨ ਕਰਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਸਿਮਰਨ ਹੀ ਸਭ ਦੁੱਖਾਂ ਦੀ ਦਵਾ ਹੈ | ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਸੀਨੀਅਰ ਕਾਂਗਰਸ ਆਗੂ, ਲੈਕ: ਰਾਮ ਲੁਭਾਇਆ ਕਲਸੀ, ਸੀਟੂ ਬਾਈ ਫਗਵਾੜਾ, ਸਾਬਕਾ ਸੰਮਤੀ ਮੈਂਬਰ ਇਰਵਨ ਰੱਤੂ ਝੰਡੇਰ ਕਲਾਂ, ਬਲਵੰਤ ਰਾਏ ਵੜਿੰਗ ਜਲੰਧਰ, ਕੁਲਦੀਪ ਸਿੰਘ ਹੈੱਡ ਗ੍ਰੰਥੀ, ਕੇ.ਕੇ ਪਾਲ ਜਲੰਧਰ, ਬਲਵੀਰ ਸੁੰਮਨ, ਜੀ.ਸੀ ਖੁੱਤਨ, ਹਰਜਿੰਦਰ ਕੁਮਾਰ, ਮੈਨੇਜਰ ਸਤਪਾਲ ਫਗਵਾੜਾ, ਮਾਸਟਰ ਸੋਮਰਾਜ ਫਗਵਾੜਾ, ਰਕੇਸ਼ ਜਲੰਧਰ, ਬਿਹਾਰੀ ਲਾਲ ਨੰਗਲ ਭਾਖੜਾ, ਸੋਮ ਨਾਥ ਗੜ੍ਹਸ਼ੰਕਰ, ਮੱਖਣ ਲਾਲ, ਦੇਸ ਰਾਜ ਚੱਕ ਗੁਰੂ, ਜੋਗਿੰਦਰ ਪਾਲ, ਮਹਿੰਦਰ ਰਾਮ, ਸਰਦਾਰਾ ਰਾਮ, ਬੁੱਧ ਪ੍ਰਕਾਸ਼ ਨਕੋਦਰ, ਰਾਵਿੰਦਰ ਜੱਖੂ ਲੁਧਿਆਣਾ, ਮੁਕੰਦ ਲਾਲ ਜਲੰਧਰ, ਰੂਪ ਲਾਲ ਅੱਪਰਾ, ਬਲਵੀਰ ਰਾਮ, ਸਰੋਜ ਕੁਮਾਰ ਜਲੰਧਰ ਆਦਿ ਸੰਗਤਾਂ ਹਾਜ਼ਰ ਸਨ |