ਬੰਗਾ, 19 ਜੂਨ (ਸੁਰਿੰਦਰ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪੱਦੀ ਮੱਠਵਾਲੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਵਲੋਂ ਸਾਂਝੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਜੋਤੀ-ਜੋਤ ਸਮਾਉਣ 'ਤੇ ਗੁਰਮਤਿ ਸਮਾਗਮ ਕਰਾਇਆ | ਸਮਾਗਮ ਦੇ ਆਰੰਭ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨ 'ਚ ਕੀਰਤਨੀਏ ਭਾਈ ਹਰਦੀਪਕ ਸਿੰਘ ਟਿੱਬੇ ਵਾਲਿਆਂ ਨੇ ਗੁਰੂ ਸਾਹਿਬ ਦੀ ਰਚੀ ਬਾਣੀ, ਉਨ੍ਹਾਂ ਦੇ ਜੀਵਨ ਸੰਘਰਸ਼ ਬਾਰੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਉਨ੍ਹਾਂ ਨੇ ਉੱਘੇ ਲੇਖਕ ਬੌਬੀ ਰੱਲ੍ਹ ਦੀ ਲਿਖੀ ਪੁਸਤਕ 'ਸਿੱਧੇ ਬੰਦੇ ਦੀਆਂ ਸਿੱਧੀਆਂ ਗੱਲਾਂ' ਦਾ ਵਿਸ਼ੇਸ਼ ਜ਼ਿਕਰ ਕੀਤਾ | ਇਸ ਮੌਕੇ ਸੰਗਤਾਂ 'ਚ ਪ੍ਰਬੰਧਕ ਕਮੇਟੀ ਚੇਅਰਮੈਨ ਮਹਿੰਦਰ ਰਾਮ, ਪ੍ਰਧਾਨ ਚਮਨ ਲਾਲ, ਵਾਈਸ ਪ੍ਰਧਾਨ ਹਰਪ੍ਰੀਤ ਬਾਸ਼ਲ, ਕੈਸ਼ੀਅਰ ਅਮਰਜੀਤ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ, ਮੁੱਖ ਗ੍ਰੰਥੀ ਮੋਹਣ ਸਿੰਘ, ਮੁੱਖ ਸੇਵਾਦਾਰ ਜਯੋਤੀ ਬਾਸ਼ਲ, ਮੈਂਬਰਾਂ 'ਚ ਦਲਜੀਤ ਬਾਸਲ, ਅਕਾਸ਼ ਵਿਰਦੀ, ਸੋਨਾ ਵਿਰਦੀ, ਰਵੀ ਵਿਰਦੀ, ਮਨੀ ਬਾਸਲ, ਮੁਕੇਸ਼ ਵਿਰਦੀ, ਹੈਰੀ ਬਾਸਲ, ਹਰਦੀਪ ਬਾਸਲ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ |