29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨਾਲ ਹੋ ਰਹੀ ਭਰਤੀ ਨੂੰ ਮਿਲ ਰਿਹੈ ਵੱਡਾ ਹੁੰਗਾਰਾ-ਸਾਹਦੜਾ, ਚਾਂਦਪੁਰੀ

ਅਜੀਤ ਡੈਸਕ 20-06-2025
ਮਜਾਰੀ/ਸਾਹਿਬਾ/ਸੜੋਆ, 19 ਜੂਨ (ਚਾਹਲ, ਸਹੂੰਗੜਾ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਅਕਾਲੀ ਦਲ ਦੀ ਪੁਨਰ ਸਰਜੀਤੀ ਵਾਸਤੇ ਪਿੰਡਾਂ 'ਚ ਕੀਤੀ ਜਾ ਰਹੀ ਭਰਤੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ | ਇਹ ਪ੍ਰਗਟਾਵਾ ਭਰਤੀ ਕਰ ਰਹੇ ਜਥੇਦਾਰ ਅਵਤਾਰ ਸਿੰਘ ਸਾਹਦੜਾ ਅਤੇ ਸਾਬਕਾ ਚੇਅਰਮੈਨ ਹਰਅਮਰਿੰਦਰ ਸਿੰਘ ਚਾਂਦਪੁਰੀ ਨੇ ਪਿੰਡ ਸਾਹਦੜਾ ਵਿਖੇ ਪਿੰਡ ਸਹੂੰਗੜਾ ਦੀਆਂ ਸੰਗਤਾਂ ਵੱਲੋਂ ਭਰਤੀ ਕਰਕੇ ਭੇਜੀਆਂ ਕਾਪੀਆਂ ਪ੍ਰਾਪਤ ਕਰਨ ਸਮੇਂ ਕੀਤਾ | ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਵੱਲੋਂ ਫ਼ੋਨ ਕਰ-ਕਰ ਕੇ ਭਰਤੀ ਸਬੰਧੀ ਕਾਪੀਆਂ ਮੰਗੀਆਂ ਜਾ ਰਹੀਆਂ ਹਨ | ਸੰਗਤਾਂ ਦੀ ਮੰਗ 'ਤੇ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਦਾ ਹੋਰ ਸਮਾਂ ਵਧਾ ਦਿੱਤਾ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਪਿੰਡ ਸਹੂੰਗੜਾ ਦੀ ਸੰਗਤ ਵਲੋਂ ਵੱਡਾ ਉਤਸ਼ਾਹ ਦਿਖਾਉਂਦਿਆਂ ਤਿੰਨ ਕਾਪੀਆਂ ਭਰ ਕੇ ਅੱਜ ਪ੍ਰਬੰਧਕਾਂ ਨੂੰ ਸੌਂਪੀਆਂ ਗਈਆਂ ਤੇ ਉਨ੍ਹਾਂ ਆਉਣ ਵਾਲੇ ਸਮੇਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਬਣਾਏ ਜਾ ਰਹੇ ਪੰਥਕ ਅਕਾਲੀ ਦਲ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਨਿਰਮਲ ਸਿੰਘ, ਕਮਲਜੀਤ ਸਿੰਘ, ਰਾਜ ਬਲਵਿੰਦਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਖੇਲਾ, ਸੂਬੇਦਾਰ ਹਰਭਜਨ ਸਿੰਘ, ਬਲਵਿੰਦਰ ਸਿੰਘ ਬਿੱਲਾ, ਗੁਰਬਚਨ ਸਿੰਘ, ਬਲਵੀਰ ਸਿੰਘ, ਹਰਦੀਪ ਸਿੰਘ, ਦਿਲਾਵਰ ਸਿੰਘ ਖੇਲਾ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਤਗਮਾ ਜਿੱਤਣ 'ਤੇ ਆਕਸ਼ਦੀਪ ਨੂੰ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਪਿ੍ੰਸੀਪਲ ਤੇ ਸਟਾਫ ਵਲੋਂ ਕੀਤਾ ਸਨਮਾਨਿਤ ਅਗਲੀ ਖ਼ਬਰ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸਮਾਗਮ ਖ਼ਾਲਸਾ ਕਾਲਜ 'ਚ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।