29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਤਗਮਾ ਜਿੱਤਣ 'ਤੇ ਆਕਸ਼ਦੀਪ ਨੂੰ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਪਿ੍ੰਸੀਪਲ ਤੇ ਸਟਾਫ ਵਲੋਂ ਕੀਤਾ ਸਨਮਾਨਿਤ

ਅਜੀਤ ਡੈਸਕ 20-06-2025
ਪੋਜੇਵਾਲ ਸਰਾਂ, 19 ਜੂਨ (ਨਵਾਂਗਰਾਈਾ)-ਕੰਢੀ ਇਲਾਕੇ ਦੇ ਪਿੰਡ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜੰਮਪਲ ਅਕਾਸ਼ਦੀਪ ਕਟਾਰੀਆ ਸਪੁੱਤਰ ਮੋਹਣ ਲਾਲ ਕਟਾਰੀਆ ਵਲੋਂ 77 ਕਿਲੋਗ੍ਰਾਮ ਭਾਰ ਸੀਨੀਅਰ ਵਰਗ 'ਚ ਅਸਤਾਨਾ ਕਜ਼ਾਕਿਸਤਾਨ ਵਿਖੇ ਕਾਂਸੀ ਦਾ ਤਗਮਾ ਜਿੱਤਿਆ | ਅਕਾਸ਼ਦੀਪ ਦੇ ਤਗਮਾ ਜਿੱਤਣ ਦੀ ਖੁਸ਼ੀ 'ਚ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਪਿ੍ੰਸੀਪਲ ਤੇ ਸਟਾਫ਼ ਵਲੋਂ ਪਿੰਡ ਪੋਜੇਵਾਲ ਵਿਖੇ ਆ ਕੇ ਅਕਾਸ਼ਦੀਪ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰ. ਡਾਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ ਉਨ੍ਹਾਂ ਦੇ ਕਾਲਜ ਦਾ ਬੀ. ਏ ਭਾਗ ਪਹਿਲਾ ਦਾ ਵਿਦਿਆਰਥੀ ਹੈ ਤੇ ਅਕਾਸ਼ਦੀਪ ਨੇ ਜਿੱਥੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ ਉੱਥੇ ਉਨ੍ਹਾਂ ਦੇ ਕਾਲਜ ਦਾ ਵੀ ਨਾਂ ਰੌਸ਼ਨ ਕੀਤਾ ਹੈ | ਉਹਨਾਂ ਕਿਹਾ ਕਿ ਉਹ ਜਲਦੀ ਹੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਮਿਲ ਕੇ ਇਨ੍ਹਾਂ ਦੇ ਅਗਲੇ ਭਵਿੱਖ ਦੀ ਯੋਜਾਨਬੰਦੀ ਕਰਨਗੇ | ਇਸ ਮੌਕੇ ਉਨ੍ਹਾਂ ਅਕਾਸ਼ਦੀਪ ਦੇ ਪਿਤਾ ਮੋਹਣ ਲਾਲ, ਮਾਤਾ ਮਨਜੀਤ ਕੌਰ, ਦਾਦਾ ਦਰਸ਼ਨ ਲਾਲ ਅਤੇ ਪਿੰਡ ਦੇ ਪਤਵੰਤਿਆਂ ਦਾ ਵੀ ਸਨਮਾਨ ਕੀਤਾ | ਇਸ ਮੌਕੇ ਉਨ੍ਹਾਂ ਨਾਲ ਕੋਚ ਮੈਡਮ ਰੁਪਿੰਦਰ ਕੌਰ, ਅਸ਼ੋਕ ਕੁਮਾਰ ਕਟਾਰੀਆ, ਪਿ੍ੰ. ਦੇਵ ਰਾਜ ਕਟਾਰੀਆ, ਮੈਡਮ ਕਮਲਜੀਤ ਕੌਰ, ਮੈਡਮ ਸਰਬਜੀਤ ਕੌਰ, ਪੋ੍ਰ. ਗੁਰਸ਼ਾਨ ਸਿੰਘ, ਪੋ੍ਰ. ਦੀਕਸ਼ਾ, ਸਿਮਰਨ ਸਿੰਘ ਆਦਿ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਲੋਕ ਭਲਾਈ ਸੇਵਾ ਸੁਸਾਇਟੀ ਵਲੋਂ ਹੈੱਡ ਕਾਂਸਟੇਬਲ ਰਵੀ ਕੁਮਾਰ ਦਾ ਸਨਮਾਨ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨਾਲ ਹੋ ਰਹੀ ਭਰਤੀ ਨੂੰ ਮਿਲ ਰਿਹੈ ਵੱਡਾ ਹੁੰਗਾਰਾ-ਸਾਹਦੜਾ, ਚਾਂਦਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।