ਗੁਣਾਚੌਰ, 20 ਜੂਨ (ਅਮਰੀਕ ਕਟਾਰੀਆ)-ਪਿੰਡ ਖਾਨਖਾਨਾ ਵਿਖੇ ਸੰਧੂ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰੂ ਰਾਮ ਰਾਏ ਜੀ ਦੇਹਰਾਦੂਨ ਵਾਲਿਆਂ ਦੀ ਯਾਦ 'ਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਵਿਖੇ ਗੁਰੂ ਦਾ ਲੰਗਰ ਵਰਤਾਇਆ ਗਿਆ ਤੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ | ਇਸ ਮੌਕੇ ਸਤਨਾਮ ਸੰਧੂ ਨੇ ਆਖਿਆ ਕਿ ਇਹ ਲੰਗਰ ਦੀ ਰਸਮ ਮੇਰੇ ਪਿਤਾ ਜੀਤ ਰਾਮ ਵੱਲੋਂ ਲਗਪਗ 35 ਕੁ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ | ਇਸ ਵਾਰ ਸੰਧੂ ਪਰਿਵਾਰ ਵੱਲੋਂ ਲਗਾਇਆ ਗਿਆ ਇਹ ਲੰਗਰ ਸ੍ਰੀ ਗੁਰੂ ਰਾਮ ਰਾਏ ਜੀ ਦੇਹਰਾਦੂਨ ਵਾਲਿਆਂ ਦੀ ਪਤਨੀ ਮਾਤਾ ਪੰਜਾਬ ਕੌਰ ਨੂੰ ਸਮਰਪਿਤ ਹੈ | ਇਸ ਮੌਕੇ ਨਰਿੰਦਰ ਸਿੰਘ ਰਾਏ, ਡਾਕਟਰ ਦੇਸਰਾਜ, ਬਲਵੀਰ ਸਿੰਘ ਸੰਧੂ, ਗੁਰਪਾਲ ਸਿੰਘ, ਗੁਰਪਾਲ ਰਾਮ, ਬਲਿਹਾਰ ਰਾਮ, ਜਸਵਿੰਦਰ ਸੰਧੂ, ਜਸਵੀਰ ਰਾਮ, ਭਜਨ ਲਾਲ, ਮੱਖਣ ਰਾਮ, ਰਾਜ ਕੁਮਾਰ ਅਤੇ ਹਰਸ਼ ਸੰਧੂ ਆਦਿ ਹਾਜ਼ਰ ਸਨ |