20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਬੰਗਾ ਦੇ ਕਿ੍ਕਟ ਟੂਰਨਾਮੈਂਟ ਦਾ ਕੱਪ ਡਾ. ਅੰਬੇਡਕਰ ਕਲੱਬ ਦੀ ਟੀਮ ਦੀ ਝੋਲੀ ਪਿਆ

ਡਾ. ਬੀ. ਆਰ ਅੰਬੇਡਕਰ ਕਲੱਬ ਬੰਗਾ ਵਲੋਂ ਕਰਾਏ ਕਿ੍ਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮ ਵੰਡਦੇ ਹੋਏ ਮੁੱਖ ਮਹਿਮਾਨ ਕਿਰਪਾਲ ਸਿੰਘ ਝੱਲੀ ਨਾਲ ਹੋਰ ਮਹਿਮਾਨ ਅਤੇ ਕਲੱਬ ਦੇ ਅਹੁਦੇਦਾਰ | ਤਸਵੀਰ : ਕਰਮ ਲਧਾਣਾ <br/> 22-06-2025
ਬੰਗਾ, 21 ਜੂਨ (ਸੁਰਿੰਦਰ ਸਿੰਘ)-ਡਾ. ਬੀ. ਆਰ. ਅੰਬੇਡਕਰ ਕਲੱਬ ਬੰਗਾ ਵਲੋਂ ਕਰਾਏ ਅੰਡਰ -19 ਕਿ੍ਕਟ ਟੂਰਨਾਮੈਂਟ ਜੋ ਕਿ ਅਮਰਵੀਰ ਸਿੰਘ ਝੱਲੀ ਕੈਨੇਡਾ ਵਲੋਂ ਸਪਾਂਸਰ ਕੀਤਾ ਗਿਆ ਸੀ ਨਿੱਘੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ | ਇਸ ਟੂਰਨਾਮੈਂਟ ਦੇ ਫਾਈਨਲ ਮੈਚ 'ਚ ਡਾ. ਬੀ. ਆਰ. ਅੰਬੇਡਕਰ ਕਲੱਬ ਬੰਗਾ ਦੀ ਟੀਮ 8 ਰਨ 'ਤੇ ਜੇਤੂ ਰਹੀ | ਦੂਜੇ ਨੰਬਰ 'ਤੇ ਪਿੰਡ ਚਾਚੋਕੀ ਦੀ ਟੀਮ ਰਹੀ | ਇਨ੍ਹਾਂ ਮੈਚਾਂ 'ਚ 50 ਦੇ ਕਰੀਬ ਟੀਮਾਂ ਨੇ ਭਾਗ ਲਿਆ | ਇਸ ਮੌਕੇ ਕਿਰਪਾਲ ਸਿੰਘ ਝੱਲੀ ਸੇਵਾ ਮੁਕਤ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੁੱਖ ਮਹਿਮਾਨ, ਵਿਸ਼ੇਸ ਮਹਿਮਾਨਾਂ ਅਤੇ ਡਾ.ਬੀ. ਆਰ ਅੰਬੇਡਕਰ ਕਲੱਬ ਬੰਗਾ ਦੇ ਅਹੁਦੇਦਾਰਾਂ ਵਲੋਂ ਜੇਤੂ ਟੀਮ ਨੂੰ 7100 ਰੁਪਏ ਟ੍ਰਾਫੀ ਅਤੇ ਰਨਰ ਅੱਪ ਟੀਮ ਨੂੰ 5100 ਰੁਪਏ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੈਚ ਦਾ 'ਮੈਨ ਆਫ ਦਾ ਮੈਚ' ਹਰਸ਼ ਚੁੰਬਰ ਨੂੰ ਐਲਾਨਿਆ ਗਿਆ | ਇਸ ਮੌਕੇ ਤਰਸੇਮ ਲਾਲ ਝੱਲੀ ਸਾਬਕਾ ਸਰਪੰਚ ਹੀਉਂ, ਸੋਹਣ ਸਿੰਘ ਝੱਲੀ ਸੈਕਟਰੀ, ਜੋਗਿੰਦਰ ਪਾਲ ਝੱਲੀ, ਦਿਲਬਾਗ ਬੱਗਾ ਹੀਉਂ, ਜੀਤ ਸਿੰਘ ਭਾਟੀਆ ਐਮ.ਸੀ, ਰਸ਼ਪਾਲ ਕੌਰ ਐਮ.ਸੀ, ਜਸਵਿੰਦਰ ਕੌਰ ਸੇਵਾਮੁਕਤ ਸੀ.ਡੀ.ਪੀ.ਓ, ਰਾਜਵਿੰਦਰ ਕੌਰ ਆਂਗਣਵਾੜੀ ਵਰਕਰ, ਰੂਪਾ ਰਾਣੀ, ਬਲਵੀਰ ਗਰੀਸ, ਸੰਦੀਪ ਕੌਰ, ਸੂਰਜ ਸਿੰਘ ਕੈਨੇਡਾ, ਮਨਜੀਤ ਕੁਮਾਰ ਸੋਨੂੰ, ਦਿਵਾਂਸ਼ੂ, ਅੰਕਿਤ, ਅਜੇ, ਕੁੰਦਨ, ਸੂਰੀਆ, ਹੋਰ ਖਿਡਾਰੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਖੇਡ ਵਿਭਾਗ ਨੇ ਖੇਡ ਟ੍ਰੇਨਿੰਗ ਸੈਂਟਰਾਂ ਨੂੰ ਦਿੱਤੀ ਮਾਨਤਾ ਅਗਲੀ ਖ਼ਬਰ ਬੀਸਲਾ 'ਚ ਜੋੜ ਮੇਲਾ 24 ਤੋਂ 26 ਜੂਨ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।