20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਬੀਸਲਾ 'ਚ ਜੋੜ ਮੇਲਾ 24 ਤੋਂ 26 ਜੂਨ ਤੱਕ

ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਮੌਲਵੀ ਅਮਰੀਕ ਸ਼ਾਹ | <br/> 22-06-2025
ਬਹਿਰਾਮ, 21 ਜੂਨ (ਨਛੱਤਰ ਸਿੰਘ ਬਹਿਰਾਮ) - ਦਰਬਾਰ ਬਾਬਾ ਗਾਈਏ ਸ਼ਾਹ ਮੌਲਵੀ, ਬਾਬਾ ਗੰਗੇ ਸ਼ਾਹ ਮੌਲਵੀ, ਸਾਂਈ ਦਿਆਲ ਸ਼ਾਹ ਮੌਲਵੀ ਦੀ ਯਾਦ 'ਚ 55ਵਾਂ ਸਲਾਨਾ ਜੋੜ ਮੇਲਾ ਪਿੰਡ ਬੀਸਲਾ ਵਿਖੇ 24 ਤੋਂ 26 ਜੂਨ 2025 ਤੱਕ ਮੁੱਖ ਸੇਵਾਦਾਰ ਅਮਰੀਕ ਸ਼ਾਹ ਮੌਲਵੀ ਦੀ ਅਗਵਾਈ 'ਚ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਅਮਰੀਕ ਸ਼ਾਹ ਮੌਲਵੀ ਨੇ ਦੱਸਿਆ ਕਿ ਜੋੜ ਮੇਲਾ ਕਰਾਉਣ ਲਈ ਤਿਆਰੀਆਂ ਮੁਕੰਮਲ ਹਨ | ਉਨ੍ਹਾਂ ਦੱਸਿਆ ਕਿ 24 ਜੂਨ ਦਿਨ ਮੰਗਲਵਾਰ ਨੂੰ ਝੰਡੇ ਦੀ ਰਸਮ ਉਪਰੰਤ ਰਾਤ ਨੂੰ ਕਵਾਲ ਪਾਰਟੀਆਂ ਵਲੋਂ ਮਹਿਫਲ ਸਜਾਈ ਜਾਵੇਗੀ, 25 ਜੂਨ ਬੁੱਧਵਾਰ ਨੂੰ ਨਾਮਵਰ ਕਲਾਕਾਰ ਆਪਣੇ ਗੀਤਾਂ ਨਾਲ ਹਾਜ਼ਰੀਆਂ ਲਗਾਉਣਗੇ, 26 ਜੂਨ ਦਿਨ ਵੀਰਵਾਰ ਨੂੰ ਚਾਦਰ ਦੀ ਰਸਮ ਹੋਵੇਗੀ |
ਪਿਛਲੀ ਖ਼ਬਰ ਬੰਗਾ ਦੇ ਕਿ੍ਕਟ ਟੂਰਨਾਮੈਂਟ ਦਾ ਕੱਪ ਡਾ. ਅੰਬੇਡਕਰ ਕਲੱਬ ਦੀ ਟੀਮ ਦੀ ਝੋਲੀ ਪਿਆ ਅਗਲੀ ਖ਼ਬਰ ਪੀਰ ਬਾਬਾ ਤੋੜੇ ਸ਼ਾਹ ਦਾ ਜੋੜ ਮੇਲੇ 'ਚ ਦੁਰਗਾ ਰੰਗੀਲਾ ਨੇ ਬੰਨਿ੍ਹਆ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।