ਉਸਮਾਨਪੁਰ, 21 ਜੂਨ (ਸੰਦੀਪ ਮਝੂਰ)-ਪਿੰਡ ਮਝੂਰ ਅਤੇ ਸ਼ਾਹਪੁਰ ਪੱਟੀ ਸਥਿਤ ਬਾਬਾ ਤੋੜੇ ਸ਼ਾਹ ਦਰਬਾਰ 'ਤੇ ਦੋਵੇਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ, ਨਗਰ ਨਿਵਾਸੀਆਂ, ਪ੍ਰਬੰਧਕ ਕਮੇਟੀ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਗੱਦੀਨਸ਼ੀਨ ਸਾਈਾ ਗੁਰਪ੍ਰੀਤ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਮੇਲੇ ਦੇ ਪਹਿਲੇ ਦਿਨ ਦਰਬਾਰ 'ਤੇ ਝੰਡਾ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਪ੍ਰੇਮ ਚੰਦ ਯਮਲਾ, ਸਰਬਜੀਤ ਕੱਵਾਲ, ਪ੍ਰੇਮ ਸਾਗਰ ਕੱਵਾਲ ਵਲੋਂ ਦਰਬਾਰ 'ਤੇ ਹਾਜ਼ਰੀ ਭਰੀ ਗਈ | ਉਪਰੰਤ ਜੱਸੀ ਨਕਾਲ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ | ਮੇਲੇ ਦੇ ਦੂਸਰੇ ਦਿਨ ਗਾਇਕ ਕੇ. ਐਸ ਮਹਿਮੀ, ਸੋਨੂੰ ਸਾਬਰ, ਹਰਦੇਵ ਸਹੋਤਾ, ਸੋਨੀ ਕਾਲਰਾ ਆਦਿ ਵਲੋਂ ਆਪਣੇ ਪ੍ਰੋਗਰਾਮ ਰਾਹੀਂ ਸ੍ਰੋਤਿਆਂ ਦਾ ਮਨੋਰੰਜਨ ਕੀਤਾ ਗਿਆ | ਮੇਲੇ ਦੇ ਆਖਰੀ ਦਿਨ ਪ੍ਰਸਿੱਧ ਗਾਇਕ ਜਨਾਬ ਦੁਰਗਾ ਰੰਗੀਲਾ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਸ੍ਰੋਤਿਆਂ ਦੀ ਖੂਬ ਵਾਹ-ਵਾਹੀ ਖੱਟੀ | ਇਸ ਤੋਂ ਇਲਾਵਾ ਅਜੈ ਰਾਣਾ ਸ਼ਾਹਪੁਰ, ਮਨਮੋਹਨ ਭੱਟੀ-ਸੀਮਾ ਭੱਟੀ ਵੀ ਆਪਣੇ ਪ੍ਰੋਗਰਾਮ ਰਾਹੀਂ ਸ੍ਰੋਤਿਆਂ ਦਾ ਮਨੋਰੰਜਨ ਕੀਤਾ | ਉਪਰੰਤ ਰਾਤ ਨੂੰ ਬਾਵਾ ਪਾਰਟੀ ਸੇਖਾਂਮਜਾਰਾ ਵਾਲਿਆਂ ਵਲੋਂ ਡਰਾਮਾ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਮੇਲੇ ਦੇ ਤਿੰਨੋਂ ਦਿਨ ਠੰਢੇ-ਮਿੱਠ ਜਲ ਦੀ ਛਬੀਲ ਲਗਾਈ ਗਈ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ |