20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਮੇਲਾ ਚੁਸ਼ਮਿਆਂ ਦਾ ਅਮਿੱਟ ਯਾਦਾਂ ਛੱਡਦਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਹੋਇਆ ਸਮਾਪਤ

ਚੁਸ਼ਮਾ ਮੇਲੇ ਦੇ ਆਖਰੀ ਦਿਨ ਡਿਊਟ ਜੋੜੀ ਦਾ ਸਨਮਾਨ ਕਰਦੇ ਪ੍ਰਬੰਧਕ ਅਤੇ ਛਿੰਝ ਮੇਲੇ 'ਚ ਪਟਕੇ ਦੇ ਪਹਿਲਵਾਨਾਂ ਦੀ ਹੱਥ ਜੋੜੀ ਕਰਾਉਂਦੇ ਪ੍ਰਬੰਧਕ | ਤਸਵੀਰ : ਚਾਹਲ <br/> 22-06-2025
ਮਜਾਰੀ ਸਾਹਿਬ, 21 ਜੂਨ (ਨਿਰਮਲ ਜੀਤ ਸਿੰਘ ਚਾਹਲ) - ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਦਰਬਾਰ ਲੱਖ ਦਾਤਾ ਪੀਰ ਭੈਰੋਂ ਜਤੀ ਮੰਦਰ ਚਸ਼ਮਾ ਵਿਖੇ ਤਿੰਨ ਦਿਨ ਚੱਲਿਆ ਸਲਾਨਾ ਮੇਲਾ ਅਮਿੱਟ ਯਾਦਾਂ ਛੱਡਦਾ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੋਇਆ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਮੇਲੇ ਦੇ ਆਖਰੀ ਦਿਨ ਸਟੇਜ ਤੋਂ ਪੰਜਾਬ ਦੇ ਮਸ਼ਹੂਰ ਗਾਇਕ ਦੀਪ ਢਿੱਲੋ-ਜਸਮੀਨ ਡਿਊਟ ਜੋੜੀ ਅਤੇ ਹਰਜੀਤ ਸਿੱਧੂ-ਪਰਵੀਨ ਦਰਦੀ ਡਿਊਟੀ ਜੋੜੀ ਵੱਲੋਂ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ | ਉਪਰੰਤ ਸ਼ਾਮ ਵੇਲੇ ਪੀਰਾਂ ਦੀ ਯਾਦ 'ਚ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿੱਚ ਚੋਟੀ ਦੇ ਪਹਿਲਵਾਨਾਂ ਦੀਆਂ 65 ਕੁਸ਼ਤੀਆਂ ਕਰਵਾਈਆਂ ਗਈਆਂ ਪਟਕੇ ਦੀ ਇੱਕ ਨੰਬਰ ਦੀ ਕੁਸ਼ਤੀ ਮਿਰਜਾ ਇਰਾਨ ਨੇ ਦਿਨੇਸ਼ ਝੱਜਰ ਨੂੰ ਹਰਾ ਕੇ ਜਿੱਤੀ | ਦੋਵਾਂ ਪਹਿਲਵਾਨਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਇੱਕ ਬੁਲਿਟ ਮੋਟਰਸਾਈਕਲ ਸਾਂਝੇ ਤੌਰ 'ਤੇ ਦੇ ਕੇ ਸਨਮਾਨਿਤ ਕੀਤਾ ਗਿਆ | ਪਟਕੇ ਦੀ ਦੂਸਰੀ ਕੁਸ਼ਤੀ ਪਹਿਲਵਾਨ ਤਾਲਿਬ ਨੇ ਜਲਾਲ ਇਰਾਨ ਨੂੰ ਹਰਾ ਕੇ ਜਿੱਤੀ ਦੋਵਾਂ ਪਹਿਲਵਾਨਾਂ ਨੂੰ ਗੁਰਵਿੰਦਰ ਸਿੰਘ ਆਸਟਰੇਲੀਆ ਅਤੇ ਸੁਖਜਿੰਦਰ ਸਿੰਘ ਯੂ. ਐਸ. ਏ ਪੁੱਤਰ ਬਲਦੇਵ ਸਿੰਘ ਪਿੰਡ ਮਹਿਤਪੁਰ ਉਲੱਦਣੀ ਵੱਲੋਂ ਸਾਂਝਾ ਬੁਲਿਟ ਮੋਟਰਸਾਈਕਲ ਦੇ ਕੇ ਦੋਵਾਂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਪਟਕੇ ਦੀ ਤੀਸਰੇ ਨੰਬਰ ਦੀ ਕੁਸ਼ਤੀ ਪਹਿਲਵਾਨ ਸ਼ੇਰਾ ਬਾਬਾ ਫਲਾਈ ਅਤੇ ਭੋਲਾ ਵਾਰਨ ਵਿਚਕਾਰ ਬਰਾਬਰ ਰਹੀ ਦੋਵਾਂ ਪਹਿਲਵਾਨਾਂ ਨੂੰ ਸਤਵਿੰਦਰ ਸਿੰਘ ਰੱਕੜ ਪੁੱਤਰ ਕੁਲਦੀਪ ਸਿੰਘ ਰੱਕੜ ਯੂ.ਐਸ.ਏ. ਵੱਲੋਂ ਇੱਕ ਸਪਲੈਂਡਰ ਮੋਟਰ ਸਾਈਕਲ ਅਤੇ 21000 ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਬਾਕੀ ਸਾਰੇ ਪਹਿਲਵਾਨਾਂ ਦਾ ਵੀ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਸੇਵਾ ਕਾਲਜ ਪਨਾਮ ਅਤੇ ਰਾਏ ਹਸਪਤਾਲ ਗੜ੍ਹਸ਼ੰਕਰ ਵੱਲੋਂ ਡਾਕਟਰ ਸੰਤੋਖ ਝਾਅ ਦੀ ਅਗਵਾਈ ਹੇਠ ਆਈ ਟੀਮ ਵੱਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਜਿਸ 'ਚ 203 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੇਲੇ 'ਚ ਇਲਾਕੇ ਅਤੇ ਦੇਸ਼ ਪ੍ਰਦੇਸ ਦੀਆਂ ਸੰਗਤਾਂ ਵੱਲੋਂ ਵੱਡੀ ਗਿਣਤੀ 'ਚ ਹਾਜ਼ਰੀ ਭਰੀ ਗਈ | ਇਸ ਮੌਕੇ ਪ੍ਰਧਾਨ ਤਰਸੇਮ ਸਿੰਘ, ਸੈਕਟਰੀ ਜੋਗਾ ਸਿੰਘ, ਸੂਬੇਦਾਰ ਸੁਰਜੀਤ ਸਿੰਘ ਸਿੰਬਲ ਮਜਾਰਾ, ਮੱਖਣ ਸਿੰਘ ਖਜ਼ਾਨਚੀ, ਗੁਰਬਖਸ਼ ਸਿੰਘ, ਕਰਮਜੀਤ ਸਿੰਘ ਸਤਨਾਮ ਸਿੰਘ, ਹੰਕਾਰ ਸਿੰਘ ਸਿੰਬਲਮਜਾਰਾ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਰਕੜਾਂ ਢਾਹਾਂ, ਸੰਜੀਵ ਕੁਮਾਰ, ਕੁਲਦੀਪ ਸਿੰਘ ਰੁੜਕੀ ਕਲਾਂ, ਜਸਵੀਰ ਸਿੰਘ ਗੁਲਪੁਰ, ਹਰਪ੍ਰੀਤ ਸਿੰਘ ਨਾਈ ਮਜਾਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਝੰਡੇਰਾਂ ਵਿਖੇ ਰੱਤੂ ਜਠੇਰਿਆਂ ਦਾ ਮੇਲਾ ਅੱਜ, ਪੋਸਟਰ ਜਾਰੀ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਖੇਡ ਵਿਭਾਗ ਨੇ ਖੇਡ ਟ੍ਰੇਨਿੰਗ ਸੈਂਟਰਾਂ ਨੂੰ ਦਿੱਤੀ ਮਾਨਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।