20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਝੰਡੇਰਾਂ ਵਿਖੇ ਰੱਤੂ ਜਠੇਰਿਆਂ ਦਾ ਮੇਲਾ ਅੱਜ, ਪੋਸਟਰ ਜਾਰੀ

ਪੋਸਟਰ ਜਾਰੀ ਕਰਦੇ ਹੋਏ ਪ੍ਰਧਾਨ ਮੇਜਰ ਰਾਮ, ਇਰਵਨ ਰੱਤੂ ਅਤੇ ਸੰਗਤਾਂ | ਤਸਵੀਰ : ਨਛੱਤਰ ਸਿੰਘ <br/> 22-06-2025
ਬਹਿਰਾਮ, 21 ਜੂਨ (ਨਛੱਤਰ ਸਿੰਘ ਬਹਿਰਾਮ)-ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ, ਬਾਬਾ ਸੇਲਬਰਾਹ ਦੇ ਅਸਥਾਨ ਰੱਤੂ ਜਠੇਰੇ ਪਿੰਡ ਝੰਡੇਰ ਕਲਾਂ-ਝੰਡੇਰ ਖੁਰਦ ਵਿਖੇ ਸਲਾਨਾ ਜੋੜ ਮੇਲਾ ਭਲਕੇ 22 ਜੂਨ ਦਿਨ ਐਤਵਾਰ ਨੂੰ ਸਮੂਹ ਸੰਗਤਾਂ, ਰੱਤੂ ਜਠੇਰੇ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ | ਜੋੜ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੇਜਰ ਰਾਮ ਰੱਤੂ ਨੇ ਦੱਸਿਆ ਕਿ ਅਸਥਾਨ ਦੀਆਂ ਸਾਰੀਆਂ ਧਾਰਮਿਕ ਰਸਮਾਂ ਕਰਨ ਉਪਰੰਤ ਨਿਰੋਲ ਧਾਰਮਿਕ ਸਟੇਜ ਸਜਾਈ ਜਾਵੇਗੀ ਜਿਸ 'ਚ ਨਾਮਵਰ ਕਲਾਕਾਰ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਪ੍ਰਧਾਨ ਮੇਜਰ ਰਾਮ ਰੱਤੂ, ਸਾਬਕਾ ਸੰਮਤੀ ਮੈਂਬਰ ਇਰਵਨ ਕੁਮਾਰ, ਰਤਨ ਰਾਮ ਨੰਗਲ ਫਤਿਹ ਖਾਂ, ਊਧੋ ਰਾਮ ਝੰਡੇਰ ਕਲਾਂ, ਮਹਿੰਦਰ ਰਾਮ, ਰਾਮ ਲੁਭਾਇਆ ਸੋਤਰਾਂ, ਵਿਜੈ ਕੁਮਾਰ, ਹਰਮਿੰਦਰ ਸਿੰਘ, ਅਜਮੇਰ ਸਿੰਘ, ਕੁਲਦੀਪ ਰਾਮ ਆਦਿ ਸੰਗਤਾਂ ਹਾਜਰ ਸਨ |
ਪਿਛਲੀ ਖ਼ਬਰ ਬਾਰਾਦਰੀ ਦਰਬਾਰ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਮੇਲਾ ਚੁਸ਼ਮਿਆਂ ਦਾ ਅਮਿੱਟ ਯਾਦਾਂ ਛੱਡਦਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਹੋਇਆ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।