ਨਵਾਂਸ਼ਹਿਰ, 21 ਜੂਨ (ਹਰਮਿੰਦਰ ਸਿੰਘ ਪਿੰਟੂ)-ਪੀਰ ਬਾਬਾ ਸੰਦੀਕ ਕਾਦਰੀ ਮੁਹੰਮਦ ਬਾਰਾਦਰੀ ਵਾਲੇ ਦਾ ਸਲਾਨਾ ਮੇਲਾ ਬਾਰਾਦਰੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਦਰਬਾਰ ਦੇ ਗੱਦੀਨਸ਼ੀਨ ਬੀਬੀ ਜਸਵਿੰਦਰ ਬਾਨੋ ਨੇ ਦੱਸਿਆ ਹੈ ਕਿ ਪਹਿਲੇ ਦਿਨ ਮਹਿੰਦੀ ਦੀ ਰਸਮ ਕੀਤੀ ਅਤੇ ਦੂਜੇ ਦਿਨ ਸਵੇਰੇ ਝੰਡੇ ਦੀ ਰਸਮ ਤੇ ਚਿਰਾਗ਼ ਰੌਸ਼ਨ ਕੀਤੇ ਗਏ | ਸ਼ਾਮ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਮਹੇਸ਼ ਸਾਜਨ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ | ਜਿਸ ਵਿਚ ਉਨ੍ਹਾਂ ਆਪਣੇ ਪ੍ਰਸਿੱਧ ਕਲਾਮ ਗਾ ਕੇ ਸੰਗਤ ਨੂੰ ਮਸਤੀ ਵਿਚ ਝੂੰਮਣ ਲਗਾ ਦਿੱਤਾ ਤੇ ਰਾਤ ਨੂੰ ਚਾਦਰ ਦੀ ਰਸਮ ਵੀ ਅਦਾ ਕੀਤੀ | ਮੇਲੇ ਦੇ ਤੀਜੇ ਦਿਨ ਸਵੇਰੇ ਵੇਲੇ ਚਾਹ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ ਅਤੇ ਦੁਪਹਿਰ ਨੂੰ ਪ੍ਰੇਮ ਸੋਨੂੰ ਕਵਾਲ ਪਾਰਟੀ, ਕੁਲਦੀਪ ਕਾਦਰ ਤੇ ਬਲਜਿੰਦਰ ਬੈਂਸ, ਕੋਮਲ ਬੈਸ ਵਲੋਂ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ | ਪ੍ਰਵੀਨ ਸੁਲਤਾਨਾ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ | ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵੱਖ-ਵੱਖ ਡੇਰਿਆਂ ਤੋਭ ਸੰਤ ਫਕੀਰਾਂ ਨੇ ਵੀ ਸ਼ਿਰਕਤ ਕੀਤੀ | ਜਿਸ 'ਚ ਮੰਹਤ ਰਾਜ ਕੁਮਾਰ, ਬੀਬੀ ਗੇਜੋ, ਅਮਰੀਕ ਸਿੰਘ ਸਿੰਧੂ, ਸੱਤਪਾਲ ਬਾਬਾ ਅਤੇ ਸਮੂਹ ਸੰਗਤਾਂ ਹਾਜ਼ਰ ਸਨ | ਇਸ ਮੌਕੇ 'ਤੇ ਸੰਗਤ ਲਈ ਲੰਗਰ ਅਤੁੱਟ ਵਰਤਾਇਆ ਗਿਆ |