ਬੰਗਾ, 31 ਅਗਸਤ (ਕਰਮ ਲਧਾਣਾ) - ਨਜ਼ਦੀਕੀ ਪਿੰਡ ਮਾਹਿਲ ਗਹਿਲਾ ਵਿਖੇ ਉਦਾਸੀਨ ਡੇਰਾ ਬਾਬਾ ਮੰਗਲ ਦਾਸ ਉਰਫ ਬਾਬਾ ਗੱਜੂ ਦਾਸ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਆਗਮਨ ਦੀ ਖੁਸ਼ੀ 'ਚ ਗੁਰਮਤਿ ਸਮਾਗਮ 1 ਸਤੰਬਰ ਦਿਨ ਸੋਮਵਾਰ ਨੂੰ ਕਰਵਾਏ ਜਾ ਰਹੇ ਹਨ | ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਡੇਰੇ ਦੇ ਕੀਰਤਨੀ ਜਥੇ ਦੇ ਕੀਰਤਨ ਉਪਰੰਤ ਪੰਥ ਦੇ ਪ੍ਰਸਿੱਧ ਢਾਡੀ ਜਥੇ ਕਸ਼ਮੀਰ ਸਿੰਘ ਕਾਦਰ ਮਹਿਤਪੁਰ ਵਾਲੇ, ਕੀਰਤਨੀ ਜਥਾ ਚੰਨਣ ਸਿੰਘ, ਸੇਵਕ ਬਾਈ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂੰ ਕਰਵਾਉਣਗੇ | ਉਸ ਉਪਰੰਤ ਸਤਿਗੁਰਾਂ ਦੀ ਮਹਿਮਾ ਦਾ ਗੁਣਗਾਨ ਕਰਨ ਲਈ ਪ੍ਰਸਿੱਧ ਸੂਫੀ ਗਾਇਕ ਮਾਸ਼ਾ ਅਲੀ ਵੀ ਆਪਣੇ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਸਬੰਧੀ ਜਾਣਕਾਰੀ ਡੇਰਾ ਪ੍ਰਮੁੱਖ ਸੰਤ ਸ਼ਾਮ ਦਾਸ ਨੇ ਦਿੱਤੀ |