ਰੱਤੇਵਾਲ, 31 ਅਗਸਤ (ਅਸ਼ੋਕ ਕੁਮਾਰ ਲੀਲ)-ਸੋਹਣ ਲਾਲ ਬਣਾਂ ਨੂੰ ਕਈ ਰਾਜਨੀਤਿਕ ਅਤੇ ਸਮਾਜਿਕ ਲੀਡਰਾਂ ਵੱਲੋਂ ਅੰਤਿਮ ਸ਼ਰਧਾਂਜਲੀ ਦਿੱਤੀ ਗਈ | ਸੋਹਣ ਲਾਲ ਬਲਾਕ ਸੰਮਤੀ ਮੈਂਬਰ ਦਰਸ਼ਨਾ ਦੇਵੀ ਦੇ ਦੇਵਰ ਸਨ ਅਤੇ ਸ਼ਾਮ ਲਾਲ ਬਣਾਂ, ਮਦਨ ਲਾਲ ਠੇਕੇਦਾਰ ਅਤੇ ਗੁਰਮੀਤ ਚੰਦ ਦੇ ਸਭ ਤੋਂ ਛੋਟੇ ਭਰਾ ਸਨ | ਉਹਨਾਂ ਦੀ 21 ਅਗਸਤ ਨੂੰ ਅਚਾਨਕ ਹੋਈ ਮੌਤ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ | ਸੋਹਣ ਲਾਲ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ | ਸਮੂਹ ਪਰਿਵਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਉਹਨਾਂ ਦੀ ਅੰਤਿਮ ਅਰਦਾਸ ਲਈ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕਰਨ ਲਈ ਇਲਾਕੇ ਦੇ ਕਈ ਰਾਜਨੀਤਿਕ ਅਤੇ ਸਮਾਜਿਕ ਲੀਡਰ ਪਹੁੰਚੇ ਸਨ | ਬੀ.ਐੱਸ.ਪੀ ਦੇ ਸਾਬਕਾ ਐੱਮ.ਐੱਲ.ਏ ਹਰਗੋਪਾਲ ਸਿੰਘ ਅਤੇ ਐੱਸ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਇਸ ਸ਼ੋਕ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ | ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ | ਇਸ ਮੌਕੇ ਧਰਮ ਚੰਦ, ਕੇਵਲ ਰਾਮ ਬਾਬਾ ਆਂਸਰੋਂ, ਸਰਬਜੀਤ ਸੋਨੀ ਸਰਪੰਚ ਬਣਾਂ, ਸਾਬਕਾ ਸਰਪੰਚ ਬਣਾਂ ਦੀਵਾਨ ਚੰਦ, ਸੋਹਣ ਲਾਲ ਕਾਮਰੇਡ ਬਲਾਚੌਰ, ਚਮਨ ਲਾਲ ਚਣਕੋਆ, ਦਵਿੰਦਰ ਸੀਮਾਰ, ਹਰਗੋਪਾਲ ਸਿੰਘ ਸਾਬਕਾ ਐੱਮ.ਐੱਲ.ਏ, ਚਰਨਜੀਤ ਸੁੰਮਨ, ਦਿਲਬਾਗ ਚੰਦ ਮਹਿੰਦੀਪੁਰ, ਪਲਮਿੰਦਰ ਸਿੰਘ ਠੇਕੇਦਾਰ, ਮਿੰਟੂ, ਪਰਮਿੰਦਰ ਮੇਨਕਾ ਐੱਮ.ਸੀ ਬਲਾਚੌਰ, ਜਸਵੀਰ ਔਲੀਆਪੁਰ, ਜਸਵੰਤ ਤੂਰ ਬਲਾਚੌਰ, ਗੁਰਬਖ਼ਸ਼ ਸਿੰਘ, ਜਗਦੀਸ਼ ਭੂਰਾ, ਪਲਵਿੰਦਰ ਬਾਂਠ ਪੰਮਾ, ਭਜਨ ਸਿੰਘ ਬੂਲੇਵਾਲ, ਹਰਿੰਦਰ ਸਿੰਘ ਜੇ.ਈ, ਤੁਲਸੀ ਰਾਮ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸੋਹਣ ਲਾਲ ਨੂੰ ਸ਼ਰਧਾਂਜਲੀ ਦਿੱਤੀ |