ਦਾਣਾ ਮੰਡੀ ਬੰਗਾ ਵਿਖੇ ਮਨਾਇਆ ਅਜ਼ਾਦੀ ਦਿਵਸ
ਬੰਗਾ, 16 ਅਗਸਤ (ਸੁਰਿੰਦਰ ਸਿੰਘ ਕਰਮ, ਧਰਮਵੀਰ ਪਾਲ) - ਦਾਣਾ ਮੰਡੀ ਬੰਗਾ ਵਿਖੇ ਸਬ ਡਵੀਜ਼ਨ ਪੱਧਰੀ ਅਜ਼ਾਦੀ ਦਿਹਾੜਾ ਬੜੀ ਸ਼ਰਧਾ ’ਤੇ ਪਿਆਰ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਿਪਨ ਭੰਡਾਰੀ ਐਸ.
ਬੰਗਾ, 16 ਅਗਸਤ (ਸੁਰਿੰਦਰ ਸਿੰਘ ਕਰਮ, ਧਰਮਵੀਰ ਪਾਲ) - ਦਾਣਾ ਮੰਡੀ ਬੰਗਾ ਵਿਖੇ ਸਬ ਡਵੀਜ਼ਨ ਪੱਧਰੀ ਅਜ਼ਾਦੀ ਦਿਹਾੜਾ ਬੜੀ ਸ਼ਰਧਾ ’ਤੇ ਪਿਆਰ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਿਪਨ ਭੰਡਾਰੀ ਐਸ.ਡੀ.ਐਮ ਬੰਗਾ ਨੇ ਅਜ਼ਾਦੀ ਦਿਵਸ ਮੌਕੇ ਝੰਡਾ ਲਹਿਰਾਇਆ ਤੇ ਪ੍ਰੇਡ ਦਾ ਨਰੀਖਣ ਕੀਤਾ। ਇਸ ਮੌਕੇ ਉਹਨਾਂ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਅਜ਼ਾਦੀ ਨੂੰ ਬਰਕਰਾਰ ਰੱਖਣ ਲਈ ਸਾਨੂੰ ਸਭ ਨੂੰ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ 80 ਫੀਸਦੀ ਤੋਂ ਵੀ ਵੱਧ ਪੰਜਾਬੀਆਂ ਦੀਆਂ ਕੁਰਬਾਨੀਆਂ ਹਨ। ਸ਼ਹੀਦਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਾਨੂੰ ਆਜ਼ਾਦ ਕਰਵਾਇਆ, ਹੁਣ ਸਾਡਾ ਫਰਜ਼ ਬਣਦਾ ਹੈ ਕਿ ਇਸ ਦੇਸ਼ ਦੀ ਆਨ ਬਾਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਵਿੱਚ ਆਪਣਾ ਯੋਗਦਾਨ ਪਾਈਏ। ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਦੀਆਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਵਿਸਥਾਰਪੂਰਬਕ ਚਾਨਣਾ ਪਾਇਆ। ਇਸ ਮੌਕੇ ਉਹਨਾਂ ਮਾਰਚ ਪਾਸਟ ਤੋਂ ਸਲਾਮੀ ਲਈ। ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਵਿੱਚ ਰੰਗੇ ਗੀਤਾਂ ’ਤੇ ਕੋਰੀੳਗ੍ਰਾਫੀਆਂ ਅਤੇ ਗਿੱਧਾ ਪੇਸ਼ ਕਰਕੇ ਦਰਸ਼ਕਾਂ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ’ਤੇ ਅਜ਼ਾਦੀ ਘੁਲਾਟੀਆਂ ਦਿਆਂ ਪਰਿਵਾਰਾ ਂ ਨੂੰ ਪ੍ਰਸ਼ਾਸ਼ਨ ਵਲੋਂ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਡੀ.ਐਸ.ਪੀ. ਮੈਡਮ ਮਨਦੀਪ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਦਾ ਪ੍ਰਬੰਧ ਸਰਵੇਸ਼ ਰਾਜਨ ਤਹਿਸੀਲਦਾਰ ਬੰਗਾ ਤੇ ਅਰਮਾਨਦੀਪ ਸਿੰਘ ਨਾਇਬ ਤਹਿਸੀਲਦਾਰ ਬੰਗਾ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ। ਸਟੇਜ ਸਕੱਤਰ ਦੀ ਸਮੁੱਚੀ ਕਾਰਵਾਈ ਮੈਡਮ ਅਨੁਰਾਧਾ ਤੇ ਡਾ. ਇੰਦਰਜੀਤ ਪਾਲ ਨੇ ਬਾਖੂਬੀ ਨਿਭਾਈ। ਇਸ ਮੌਕੇ ਸਰਵੇਸ਼ ਰਾਜਨ ਤਹਿਸੀਲਦਾਰ ਬੰਗਾ, ਕੇਵਲ ਕ੍ਰਿਸ਼ਨ ਥਾਣਾ ਸਿਟੀ ਮੁਖੀ, ਰਜੀਵ ਸਰੀਨ ਕਾਰਜ ਸਾਧਕ ਅਫਸਰ, ਜਗਦੀਸ਼ ਕੌਰ ਸੁਪਰਡੈਂਟ, ਆਦੇਸ਼ ਕੁਮਾਰ ਬੀ.ਡੀ.ਪੀ.ਓ., ਵਰਿੰਦਰ ਕੁਮਾਰ ਸਕੱਤਰ ਮਾਰਕੀਟ ਕਮੇਟੀ, ਗੁਰਬਖਸ਼ ਰਾਮ ਐਸ.ਡੀ.ਓ., ਪ੍ਰਿੰਸੀਪਲ ਕਿਸ਼ਨ ਖਟਕੜ, ਸ਼ਰਨਜੀਤ ਸਿੰਘ, ਰਘਵੀਰ ਸਿੰਘ, ਦਲਜੀਤ ਸਿੰਘ, ਜਸਕਰਨ ਸਿੰਘ, ਪ੍ਰੇਮ ਸਿੰਘ ਸੂਰਾਪੁਰੀ, ਨਿਸ਼ਾਨ ਸਿੰਘ ਨੰਬਰਦਾਰ, ਸਤਨਾਮ ਖਟਕੜ, ਡਾ. ਲਛਮਣ ਦਾਸ ਖੇਤੀਬਾੜੀ ਵਿਭਾਗ, ਇੰਦਰਜੀਤ ਸਿੰਘ ਮਾਨ, ਦਵਿੰਦਰ ਕੁਮਾਰ ਇੰਸਪੈਕਟਰ, ਸਤਿੰਦਰ ਸਿੰਘ ਇੰਸਪੈਕਟਰ, ਮਨਜੀਤ ਸਿੰਘ ਐਮ.ਸੀ, ਅਮਰੀਕ ਸਿੰਘ ਸੋਨੀ ਐਮ . ਸੀ, ਰਾਜ ਕੁਮਾਰੀ ਐਮ.ਸੀ, ਮੀਨਾ ਕੁਮਾਰੀ ਐਮ.ਸੀ, ਲਵਲੀਨ ਸੁੰਡਾ ਐਮ.ਸੀ, ਖੁਸ਼ਵਿੰਦਰ ਸਿੰਘ, ਸ਼ਿੰਗਾਰਾ ਰਾਮ, ਅਮਨ, ਕੇਸ਼ਵ ਘਈ, ਰਾਜ ਕੁਮਾਰ, ਮਹਿੰਦਰ ਸਿੰਘ, ਰਚਨਾ ਕੁਮਾਰੀ, ਸ਼ਮ੍ਹਾ ਕੁਮਾਰੀ, ਸਤਨਾਮ ਖਟਕੜ, ਸ਼ਿੰਗਾਰਾ ਰਾਮ, ਭੁਪਿੰਦਰ ਸਿੰਘ, ਦਿਨੇਸ਼ ਕੁਮਾਰ, ਸੰਦੀਪ ਕੁਮਾ ਰ, ਲਖਵਿੰਦਰ ਕੁਮਾਰ, ਮਮਤਾ ਕੌੜਾ ਆਦਿ ਹਾਜ਼ਰ ਸਨ।