ਮੱਲਪੁਰ ਅੜਕਾਂ, 31 ਅਗਸਤ (ਮਨਜੀਤ ਸਿੰਘ ਜੱਬੋਵਾਲ) - ਸਰਕਾਰੀ ਹਾਈ ਸਕੂਲ ਭੀਣ ਵਿਖੇ ਇੱਕ ਸਾਦਾ ਸਮਾਗਮ ਕਰਵਾਇਆ ਗਿਆ | ਜਿਸ 'ਚ ਸਰਕਾਰੀ ਹਾਈ ਸਕੂਲ ਭੀਣ ਵਿਖੇ ਸੇਵਾਵਾਂ ਨਿਭਾ ਚੁੱਕੇ ਡਰਾਇੰਗ ਟੀਚਰ ਸੁਰਜੀਤ ਸਿੰਘ ਮੁਬਾਰਕਪੁਰ ਵੱਲੋਂ ਆਪਣੀ ਕਮਾਈ 'ਚੋਂ ਸਕੂਲ ਦੇ ਵਿਕਾਸ ਕਾਰਜਾਂ ਲਈ 10000 ਰੁਪਏ ਦੀ ਰਾਸ਼ੀ ਭੇਟ ਕੀਤੀ | ਉਹਨਾਂ ਇਹ ਰਾਸ਼ੀ ਆਪਣੇ ਦੋਸਤ ਦੀਪ ਸਿੰਘ ਡੀ. ਪੀ ਦੁਆਰਾ ਸਕੂਲ ਨੂੰ ਭੇਜੀ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਅੱਗੇ ਤੋਂ ਵੀ ਸਕੂਲ ਦੇ ਵਿਕਾਸ ਲਈ ਸਹਾਇਤਾ ਪ੍ਰਦਾਨ ਕਰਦੇ ਰਹਿਣਗੇ | ਸਕੂਲ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਵੱਲੋਂ ਉਹਨਾਂ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ | ਇਸ ਮੌਕੇ ਅੰਜਨਾ, ਅਮਨਦੀਪ, ਗਗਨਦੀਪ ਕੌਰ, ਜਸਪ੍ਰੀਤ, ਰਾਕੇਸ਼ ਕੁਮਾਰੀ ਅਤੇ ਸੁਮਨ ਰਾਣੀ ਹਾਜਰ ਸਨ |