15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਭੁਪਿੰਦਰ ਨਾਥ ਜੈਨ ਦੀ ਯਾਦ 'ਚ ਪਰਿਵਾਰ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਅਜੀਤ ਡੈਸਕ 01-09-2025
ਨਵਾਂਸ਼ਹਿਰ, 31 ਅਗਸਤ (ਹਰਮਿੰਦਰ ਸਿੰਘ ਪਿੰਟੂ)- ਸਥਾਨਕ ਰੇਲਵੇ ਰੋਡ 'ਤੇ ਸਥਿਤ ਜੈਨ ਉਪਾਸਰਾ ਵਿਖੇ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ | ਸ੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ ਦੇ ਸਮਾਗਮ ਵਿੱਚ ਸ਼੍ਰੀਮਤੀ ਚੰਦਰ ਕਾਂਤਾ ਜੈਨ, ਨੀਨਾ ਜੈਨ, ਅਨਿਤਾ ਜੈਨ, ਵਰੁਣ ਜੈਨ ਅਤੇ ਗੌਤਮ ਜੈਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਉਨ੍ਹਾਂ ਦੱਸਿਆ ਕਿ ਰਾਸ਼ਨ ਦੀ ਵੰਡ ਸਵਰਗਵਾਸੀ ਸ੍ਰੀ ਭੂਪੇਂਦਰ ਨਾਥ ਜੈਨ ਮੁੰਬਈ ਦੀ ਪਤਨੀ ਸ੍ਰੀਮਤੀ ਚੰਦਰਕਾਂਤਾ ਜੈਨ ਅਤੇ ਪੁੱਤਰਾਂ ਅਜੈ ਜੈਨ, ਵਿਜੇ ਜੈਨ ਅਤੇ ਸੰਜੇ ਜੈਨ ਵੱਲੋਂ ਸਵਰਗਵਾਸੀ ਸ੍ਰੀ ਭੁਪੇਂਦਰ ਨਾਥ ਜੈਨ ਦੀ ਯਾਦ ਵਿੱਚ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਚੰਦਰ ਕਾਂਤਾ ਜੈਨ, ਨੀਨਾ ਜੈਨ, ਅਲਕਾ ਜੈਨ, ਅਨੀਤਾ ਜੈਨ, ਨੈਨੀ ਜੈਨ, ਹਿਤਾਂਸ਼ੀ ਜੈਨ, ਦਕਸ਼ ਜੈਨ ਦਾ ਹਾਰਾਂ ਨਾਲ ਸਵਾਗਤ ਕੀਤਾ ਗਿਆ | ਦਾਨੀ ਸੱਜਣਾਂ ਵੱਲੋਂ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਸੇਵਾ ਕਾਰਜਾਂ ਵਿੱਚ ਅਹਿਮ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਮਹਾਂ ਸਾਧਵੀ ਕਿਰਨ ਪ੍ਰਭਾ ਅਤੇ ਮਹਾਂ ਸਾਧਵੀ ਰਤਨ ਜੋਤੀ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਲੋੜਵੰਦ ਵਿਅਕਤੀ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ | ਸ੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮੁਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ 147 ਵੇਂ ਰਾਸ਼ਨ ਵੰਡ ਸਮਾਗਮ ਦੌਰਾਨ 22 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਪ੍ਰਧਾਨ ਮੁਨੀਸ਼ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਐਸ.ਐਸ ਜੈਨ ਸਭਾ ਦੇ ਪ੍ਰਧਾਨ ਸੁਰਿੰਦਰ ਜੈਨ, ਦਰਸ਼ਨ ਕੁਮਾਰ ਜੈਨ, ਪਦਮ ਜੈਨ, ਰਾਕੇਸ਼ ਜੈਨ ਬਾਬੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੱਬਰ ਅਕਾਲੀ ਸ਼ਹੀਦ ਬਿਸ਼ਨ ਸਿੰਘ ਮਾਂਗਟ ਦੀ ਬਰਸੀ 5 ਨੂੰ ਅਗਲੀ ਖ਼ਬਰ ਪੰਜਾਬ ਸਰਕਾਰ ਨੁਕਸਾਨੀਆਂ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਜਾਰੀ ਕਰੇ- ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।