ਘੁੰਮਣਾਂ, 31 ਅਗਸਤ (ਮਹਿੰਦਰਪਾਲ ਸਿੰਘ)- ਪਿੰਡ ਮਾਂਗਟ 'ਚ ਬੰਬੇਲੀ ਸਾਕੇ ਦੇ ਸ਼ਹੀਦ ਬੱਬਰ ਅਕਾਲੀ ਬਿਸ਼ਨ ਸਿੰਘ ਮਾਂਗਟ ਦੀ ਬਰਸੀ 5 ਸਤੰਬਰ ਨੂੰ ਐਨ. ਆਰ. ਆਈ., ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ | 3 ਸਤੰਬਰ ਨੂੰ ਅਖੰਡ ਪਾਠ ਅਰੰਭ ਹੋਣਗੇ | 5 ਸਤੰਬਰ ਨੂੰ ਭੋਗ ਉਪਰੰਤ ਢਾਡੀ ਸਰੂਪ ਸਿੰਘ ਕਡਿਆਣਾ ਬੱਬਰਾਂ ਦੀ ਜੀਵਨੀ 'ਤੇ ਚਾਨਣਾ ਪਾਉਣਗੇ | ਇਸ ਸਬੰਧੀ ਜਾਣਕਾਰੀ ਬੁੱਧ ਸਿੰਘ ਮਾਂਗਟ ਨੇ ਦਿੱਤੀ |