15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਨਿਊ ਰੱਕੜਾਂ ਬੇਟ ਵਾਸੀਆਂ ਨਾਲ ਐਸ.ਸੀ. ਕਮਿਸ਼ਨ ਚੇਅਰਮੈਨ ਗੜ੍ਹੀ ਵਲੋਂ ਮੁਲਾਕਾਤ

ਅਜੀਤ ਡੈਸਕ 01-09-2025
ਬਲਾਚੌਰ, 31 ਅਗਸਤ (ਨਰੇਸ਼ ਧੌਲ)-ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ ਵੱਲੋਂ ਪਿੰਡ ਨਿਊ ਰੱਕੜਾਂ ਬੇਟ ਵਿਖੇ ਪਿੰਡ ਵਾਸੀਆਂ ਅਤੇ ਮੁਹਤਬਾਰਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਸਰਪੰਚ ਭਾਗ ਸਿੰਘ ਨੇ ਉਨ੍ਹਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਭਗ 27 ਸਾਲ ਪਹਿਲਾਂ ਨਿਊ ਕਾਲੋਨੀ ਰੱਕੜਾਂ ਬੇਟ ਦੀ ਪੰਚਾਇਤ ਵੱਖਰੀ ਕਰਕੇ ਅਲੱਗ ਕਾਲੋਨੀ ਬਣਾਈ ਗਈ ਸੀ | ਉਨ੍ਹਾਂ ਦੱਸਿਆ ਕਿ ਪਿੰਡ 'ਚ ਸ਼ਾਮਲਾਟ ਜ਼ਮੀਨ ਨਾ ਹੋਣ ਕਾਰਨ ਢੇਰ ਕੂੜਾ ਸੁੱਟਣ ਲਈ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਪਿੰਡ ਵਿੱਚ ਨਾ ਹੀ ਪੰਚਾਇਤ ਘਰ ਹੈ, ਨਾ ਹੀ ਕੋਈ ਆਂਗਣਵਾੜੀ ਸਕੂਲ ਖੋਲ੍ਹਣ ਵਾਲੀ ਜਗ੍ਹਾ ਹੈ ਅਤੇ ਨਾ ਹੀ ਕੋਈ ਜਿੰਮ ਖੋਲ੍ਹਣ ਲਈ ਜਗ੍ਹਾ ਹੈ | ਉਨ੍ਹਾਂ ਦੱਸਿਆ ਕਿ ਸੜਕਾਂ ਉੱਚੀਆਂ ਹੋਣ ਕਾਰਨ ਬਿਜਲੀ ਦੀਆਂ ਤਾਰਾਂ ਨੀਵੀਂਆਂ ਹੋ ਗਈਆਂ ਹਨ, ਜਿਸ ਕਾਰਨ ਬਹੁ ਗਿਣਤੀ ਘਰਾਂ ਦੀ ਉਸਾਰੀ ਦੇ ਕੰਮ-ਕਾਜ ਵੀ ਰੁਕੇ ਪਏ ਹਨ | ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣ ਕੇ ਉਸੇ ਵੇਲੇ ਐਸ.ਡੀ.ਐਮ ਬਲਾਚੌਰ ਨਾਲ ਫ਼ੋਨ 'ਤੇ ਸੰਪਰਕ ਕੀਤਾ ਅਤੇ ਸਮੱਸਿਆਵਾਂ ਦਾ ਹੱਲ ਛੇਤੀ ਹੀ ਕਰਵਾਉਣ ਦਾ ਵਿਸ਼ਵਾਸ ਦਵਾਇਆ | ਪਿੰਡ ਵਾਸੀਆਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਪਿੰਡ ਪਹੁੰਚਣ 'ਤੇ ਤਹਿਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਪਰਵਿੰਦਰ ਮੇਨਕਾ ਐਮ.ਸੀ ਬਲਾਚੌਰ, ਸਰਪੰਚ ਭਾਗ ਸਿੰਘ, ਕੁਲਵਿੰਦਰ ਸਿੰਘ ਪੰਚ, ਹਰਜੀਤ ਸਿੰਘ, ਆਸ਼ਾ ਰਾਣੀ, ਮਨਜੀਤ ਕੌਰ, ਗੁਰਦੀਪ ਕੌਰ ਪੰਚ, ਰੀਨਾ ਕੁਮਾਰੀ, ਰਾਣੋ, ਬਲਜਿੰਦਰ ਸਿੰਘ ਫ਼ੌਜੀ, ਲਖਵਿੰਦਰ ਸਿੰਘ ਬਿੰਦੀ, ਸੁਖਦੇਵ ਸਿੰਘ, ਜਸਵੰਤ ਸਿੰਘ ਤੂਰ, ਗੁਰਦਿਆਲ ਚੰਦ ਧੌਲ, ਮਿਹਰ ਦਾਸ, ਬਿਕਰਮਜੀਤ ਸਿੰਘ, ਪਰਮਵੀਰ ਸਿੰਘ, ਧਨੀ ਰਾਮ, ਹਰੀਸ਼ ਕੁਮਾਰ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਰਟੈਂਡਾ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਸਮਾਜ ਸੇਵੀ ਅਮਰਜੀਤ ਕਰਨਾਣਾ ਨੇ 19ਵੀਂ ਵਾਰ ਕੀਤਾ ਖੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।