15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਰਟੈਂਡਾ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜਾਗਰੂਕਤਾ ਸਮਾਗਮ

ਅਜੀਤ ਡੈਸਕ 01-09-2025
ਬੰਗਾ/ਮੁਕੰਦਪੁਰ, 31 ਅਗਸਤ (ਸੁਰਿੰਦਰ ਸਿੰਘ ਕਰਮ, ਅਮਰੀਕ ਸਿੰਘ ਢੀਂਡਸਾ) - ਇਸ ਜ਼ਿਲ੍ਹੇ ਦੇ ਪਿੰਡ ਰਟੈਂਡਾ ਵਿਖੇ ਉੱਥੋਂ ਦੇ ਗੁਰਦਾਸ ਇੰਟਰਟੇਨਰਜ਼ ਕਲਚਰਲ ਕਲੱਬ ਦੇ ਸਹਿਯੋਗ ਨਾਲ ਕਲੱਬ ਦੇ ਚੇਅਰਮੈਨ ਸੁਨੀਲ ਕੁਮਾਰ ਦੀ ਅਗਵਾਈ 'ਚ 'ਯੁੱਧ ਨਸ਼ਿਆਂ ਵਿਰੁੱਧ' ਪ੍ਰੋਗਰਾਮ ਤਹਿਤ ਜਾਗਰੂਕਤਾ ਸਮਾਗਮ ਕਰਾਇਆ ਗਿਆ | ਜਿਸ ਦਾ ਪ੍ਰਬੰਧ ਡਾਇਰੈਕਟਰ ਯੁਵਕ ਸੇਵਾਵਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਮਨਤੇਜ ਸਿੰਘ ਚੀਮਾ ਵਲੋਂ ਕੀਤਾ ਗਿਆ | ਉਨ੍ਹਾਂ ਦੇ ਨਾਲ ਉਕਤ ਕਲੱਬ ਦੇ ਚੇਅਰਮੈਨ ਸੁਨੀਲ ਕੁਮਾਰ, ਗੁਰਪ੍ਰੀਤ ਕੌਰ ਸਟੈਨੋ ਨੇ ਮੁੱਖ ਭੂਮਿਕਾ ਨਿਭਾਈ | ਸਮਾਗਮ ਦੇ ਅਰੰਭ 'ਚ 'ਸਰਫਰੋਸ਼ ਰੰਗ ਮੰਚ' ਸ੍ਰੀ ਫਤਹਿਗੜ੍ਹ ਸਾਹਿਬ ਵਲੋਂ ਡਾਇਰੈਕਟਰ ਡਾਲੀ ਸਿੰਘ ਸ਼ਾਹ ਅਤੇ ਵਿਸ਼ਾਲ ਸਿੰਘ ਦੀ ਅਗਵਾਈ 'ਚ ਨਸ਼ਿਆਂ ਵਿਰੁੱਧ ਨੁਕੜ ਨਾਟਕ ਦੀ ਪੇਸ਼ਕਾਰੀ ਅਤੇ ਪੰਜਾਬੀ ਭੰਡਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ | ਪ੍ਰਸਿੱਧ ਪੰਜਾਬ ਲੋਕ ਗਾਇਕ ਪਰਮਿੰਦਰ ਸੇਖੋਂ ਨੇ ਆਪਣੇ ਗੀਤ 'ਨਸ਼ਿਆਂ ਨੇ ਪੱਟਤੇ ਪੰਜਾਬੀ ਗੱਭਰੂ' ਗਾ ਕੇ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ | ਕਲੱਬ ਦੇ ਚੇਅਰਮੈਨ ਸੁਨੀਲ ਸ਼ਰਮਾ ਨੇ ਨਸ਼ਿਆਂ ਦਾ ਨੌਜਵਾਨਾਂ 'ਤੇ ਮੰਦਾ ਪ੍ਰਭਾਵ ਵਿਸ਼ੇ 'ਤੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਹਾਜ਼ਰ ਕਲੱਬ ਦੇ ਮੈਂਬਰਾਂ 'ਚ ਮਨਦੀਪ ਕੁਮਾਰ, ਮਨਦੀਪ ਸਿੰਘ ਲੋਟੇ, ਗੌਰਵ, ਸਨਪ੍ਰੀਤ ਸਿੰਘ, ਜਸਕਰਨ ਰੱਤੂ, ਜਸ਼ਨਦੀਪ ਨਾਫਰ, ਨਵਜੋਤ ਨਾਫਰ, ਅਮਰਦੀਪ ਬਾਗਲਾ, ਅਮਿਤ ਨਾਫਰ, ਜੁਵਰਾਜ ਮਹਿਮੀ, ਹਰਜੀਤ ਕੁਮਾਰ, ਜਸਕਰਨ ਰੱਤੂ, ਪਿ੍ੰਸ ਰਾਮ, ਸੋਮਨਾਥ ਪੰਚ, ਮਾ. ਸਤਪਾਲ ਸਿੰਘ ਆਦਿ ਹਾਜ਼ਰ ਸਨ | ਅੰਤ ਵਿੱਚ ਕਲੱਬ ਦੇ ਚੇਅਰਮੈਨ ਸੁਨੀਲ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪ੍ਰਸਿੱਧ ਪੰਜਾਬੀ ਕਵੀ ਈਸ਼ਰ ਸਿੰਘ ਮੋਮਨ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਨਿਊ ਰੱਕੜਾਂ ਬੇਟ ਵਾਸੀਆਂ ਨਾਲ ਐਸ.ਸੀ. ਕਮਿਸ਼ਨ ਚੇਅਰਮੈਨ ਗੜ੍ਹੀ ਵਲੋਂ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।