ਨਵਾਂਸ਼ਹਿਰ, 31 ਅਗਸਤ (ਦੀਦਾਰ ਸਿੰਘ ਸ਼ੇਤਰਾ)-ਪ੍ਰਸਿੱਧ ਪੰਜਾਬੀ ਸਟੇਜੀ ਕਵੀ ਈਸ਼ਰ ਸਿੰਘ ਮੋਮਨ ਨਮਿਤ ਸ਼ਰਧਾਂਜਲੀ ਸਮਾਗਮ ਨੇੜਲੇ ਪਿੰਡ ਲੰਗੜੋਆ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੜਕ ਵਾਲਾ ਵਿਖੇ ਹੋਇਆ | ਭਾਈ ਸਤਨਾਮ ਸਿੰਘ ਮਾਛੀਵਾੜਾ ਵਾਲਿਆਂ ਦੇ ਕੀਰਤਨੀ ਜਥੇ ਨੇ ਕੀਰਤਨ ਕਰਦਿਆਂ ਮਨੁੱਖ ਦੇ ਜਨਮ ਤੇ ਮੌਤ ਸੰਬੰਧੀ ਸਿੱਖ ਫਲਸਫੇ ਅਨੁਸਾਰ ਭਾਵਪੂਰਤ ਢੰਗ ਨਾਲ ਚਾਨਣਾ ਪਾਇਆ | ਪਿੰਡ ਦੇ ਸਰਪੰਚ ਸੇਵਾ ਮੁਕਤ ਐਸ. ਡੀ. ਓ. ਗੁਰਦੇਵ ਸਿੰਘ ਪਾਬਲਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਮਨੋਹਰ ਸਿੰਘ ਨੇ ਸਵਰਗਵਾਸੀ ਈਸ਼ਰ ਸਿੰਘ ਮੋਮਨ ਦੇ ਜੀਵਨ, ਉਨ੍ਹਾਂ ਦੀ ਲੇਖਣੀ ਤੇ ਪਰਿਵਾਰਕ ਪਿਛੋਕੜ 'ਤੇ ਚਾਨਣਾ ਪਾਇਆ | ਇਸ ਮੌਕੇ ਪ੍ਰਦੇਸੋਂ ਪਰਤੇ ਉਨ੍ਹਾਂ ਦੇ ਪੁੱਤਰਾਂ ਤੇ ਪੁੱਤਰੀ ਸਮੇਤ ਨਿਰਮਲ ਸਿੰਘ ਜੇ. ਈ., ਸੂਰਤ ਸਿੰਘ, ਹਰਵਿੰਦਰ ਸਿੰਘ, ਜਥੇਦਾਰ ਰਣਜੀਤ ਸਿੰਘ, ਮਹਿੰਦਰ ਸਿੰਘ ਰਾਏ, ਗੁਰਨਾਮ ਸਿੰਘ, ਗੁਰਨਾਮ ਸਿੰਘ ਸਕੱਤਰ, ਸਤਪਾਲ ਸਿੰਘ, ਜਗਦੀਸ਼ ਕੁਮਾਰ, ਗੁਰਮੁਖ ਸਿੰਘ, ਬਲਜੀਤ, ਸਰਵਜੀਤ ਕੌਰ, ਚਰਨ ਕੌਰ, ਕੁਲਵਿੰਦਰ ਕੌਰ, ਮਨਜੀਤ ਸਿੰਘ, ਅਵਤਾਰ ਬਾਲੀ, ਜਰਨੈਲ ਸਿੰਘ, ਸੁਰਿੰਦਰ ਸਿੰਘ, ਪ੍ਰਦੀਪ ਸਿੰਘ, ਜਥੇਦਾਰ ਤਾਰਾ ਸਿੰਘ ਸਰਪ੍ਰਸਤ ਅਤੇ ਜਰਨੈਲ ਸਿੰਘ ਹਾਂਡਾ ਆਦਿ ਵੀ ਹਾਜ਼ਰ ਸਨ |