ਮਜਾਰੀ/ਸਾਹਿਬਾ, 31 ਅਗਸਤ (ਨਿਰਮਲਜੀਤ ਸਿੰਘ ਚਾਹਲ)-ਬਾਬਾ ਕੁੰਦਨ ਸਿੰਘ ਜੀ ਵੈਲਫੇਅਰ ਟਰੱਸਟ ਤੇ ਸਮੂਹ ਇਲਾਕਾ ਸਾਧ ਸੰਗਤ ਗੁਰਦੁਆਰਾ ਨਾਨਕਸਰ ਮਜਾਰੀ ਬਲਾਚੌਰ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਸਿੰਘ ਦੀ ਅਗਵਾਈ ਹੇਠ ਹੜ੍ਹਾਂ ਦੀ ਮਾਰ ਹੇਠ ਆਏ ਮਾਝਾ ਖੇਤਰ ਦੇ ਇਲਾਕਾ ਡੇਰਾ ਬਾਬਾ ਨਾਨਕ ਵਿਖੇ ਪਸ਼ੂਆਂ ਵਾਸਤੇ ਆਈ ਪੱਠਿਆਂ ਦੀ ਘਾਟ ਕਾਰਨ ਮੱਕੀ ਦੇ ਚਾਰੇ ਦੀਆਂ ਗੱਠਾਂ ਤਿੰਨ ਗੱਡੀਆਂ ਭਰ ਕੇ ਭੇਜੀਆਂ ਗਈਆਂ ਨਾਲ ਲੋਈਆਂ ਤੇ ਸ਼ਾਲ ਭੇਜੇ ਗਏ | ਇਸ ਮੌਕੇ ਭਾਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਪਹਿਲਾਂ ਉਥੋਂ ਸੰਗਤਾਂ ਤੋਂ ਕਿਸ ਚੀਜ ਦੀ ਜਰੂਰਤ ਹੈ, ਬਾਰੇ ਪਤਾ ਕੀਤਾ ਸੀ | ਸੰਗਤਾਂ ਵਲੋਂ ਪਸ਼ੂਆਂ ਵਾਸਤੇ ਚਾਰਾ ਭੇਜਣ ਦੀ ਸਾਡੀ ਸੇਵਾ ਲਗਾਈ ਗਈ | ਆਉਣ ਵਾਲੇ ਸਮੇਂ 'ਚ ਉੱਥੋਂ ਦੀਆਂ ਸੰਗਤਾਂ ਨੂੰ ਵੀ ਜੋ ਵੀ ਸਾਮਾਨ ਚਾਹੀਦਾ ਹੋਵੇਗਾ ਉਹ ਇਧਰੋਂ ਸੰਗਤਾਂ ਦੇ ਸਹਿਯੋਗ ਨਾਲ ਭੇਜਿਆ ਜਾਵੇਗਾ | ਇਸ ਮੌਕੇ ਕਿਸਾਨ ਆਗੂ ਕੁਲਦੀਪ ਸਿੰਘ ਦਿਆਲਾਂ, ਭਾਈ ਗੁਰਦੀਪ ਸਿੰਘ, ਰਾਜਵਿੰਦਰ ਸਿੰਘ ਗੁਲਪੁਰ, ਭਾਈ ਜੋਗਾ ਸਿੰਘ ਗੁੱਲਪੁਰ, ਕਸ਼ਮੀਰ ਸਿੰਘ ਭਾਰਾਪੁਰ, ਲਖਵੀਰ ਸਿੰਘ ਕਰਾਵਰ, ਰਾਜਵੀਰ ਸਿੰਘ, ਕਰਮਪਾਲ ਸਿੰਘ, ਮਾਤਾ ਰੇਵਲ ਕੌਰ ਭਾਰਾਪੁਰ, ਕਿਰਨਦੀਪ ਕੌਰ ਆਦਿ ਹਾਜਰ ਸਨ |