07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਾਬਕਾ ਪੁਲਿਸ ਇੰਸਪੈਕਟਰ ਜਥੇ. ਇਕਬਾਲ ਸਿੰਘ ਦਾ ਸਕੂਲ ਸਟਾਫ਼ ਵਲੋਂ ਸਨਮਾਨ

ਅਜੀਤ ਡੈਸਕ 22-09-2025
ਕਟਾਰੀਆਂ, 21 ਸਤੰਬਰ (ਪੇ੍ਰਮੀ ਸੰਧਵਾਂ)-ਗੁਰੂ ਹਰਿਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਕਾਰਜਕਾਰੀ ਪਿ੍ੰ. ਗੁਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਜਾਗਰੂਕਤਾ ਸਮਾਗਮ ਕਰਵਾਇਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਤੇ ਸਮਾਜ ਸੇਵੀ ਜਥੇ. ਇਕਬਾਲ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਮੌਤ ਰੂਪੀ ਬਿਮਾਰੀ ਨੇ ਘਰਾਂ ਦੇ ਘਰ ਉਜਾੜ ਕੇ ਰੱਖ ਦਿੱਤੇ ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੀ ਮਾਨ ਸਰਕਾਰ ਵਲੋਂ ਨਸ਼ੇ ਦੇ ਸਮੱਗਲਰਾਂ 'ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਫੇਰ ਵੀ ਕਈ ਸਾਡੇ ਪੰਜਾਬ ਦੀ ਜਵਾਨੀ ਦੇ ਵੈਰੀਆਂ ਵਲੋਂ ਨਸ਼ਿਆਂ ਦਾ ਧੰਦਾ ਚੋਰ ਮੋਰੀਆਂ ਰਾਹੀਂ ਕਰਕੇ ਪੰਜਾਬ ਦੀ ਜਵਾਨੀ ਨੂੰ ਉਜਾੜਨ 'ਤੇ ਤੁਲੇ ਹੋਏ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦੀ ਕੋਹੜ ਰੂਪੀ ਬਿਮਾਰੀ ਤੋਂ ਦੂਰ ਰਹਿ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਰੁਚੀ ਰੱਖਣ ਤਾਂ ਜੋ ਉਹ ਆਪਣਾ ਜੀਵਨ ਸਵਰਗ ਬਣਾ ਸਕਣ | ਪਿ੍ੰ. ਗੁਰਦੀਪ ਸਿੰਘ ਗਿੱਲ ਤੇ ਭੁਪਿੰਦਰ ਸਿੰਘ ਕੰਵਲ ਭਰੋਮਜਾਰਾ ਆਦਿ ਸਟਾਫ਼ ਮੈਂਬਰਾਂ ਵਲੋਂ ਸਮਾਜ ਸੇਵੀ ਤੇ ਸਾਬਕਾ ਪੁਲਿਸ ਇੰਸਪੈਕਟਰ ਜਥੇ. ਇਕਬਾਲ ਸਿੰਘ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ | ਇਸ ਮੌਕੇ ਲੈਕ. ਗੁਰਦੀਪ ਸਿੰਘ ਗਿੱਲ, ਭੁਪਿੰਦਰ ਸਿੰਘ, ਅਸ਼ਵਨੀ ਗੁਰਦਾਸਪੁਰੀ, ਕੁਲਜਿੰਦਰ ਸਿੰਘ, ਵਿਜੇ ਕੁਮਾਰ, ਮਲਕੀਤ ਸਿੰਘ, ਕੁਲਦੀਪ ਸਿੰਘ, ਮੈਡਮ ਪੂਨਮ ਠਾਕੁਰ, ਦਲਜੀਤ ਕੌਰ, ਰੀਨਾ ਬਸਰਾ, ਕੁਲਵਿੰਦਰ ਕੌਰ,
ਪਿਛਲੀ ਖ਼ਬਰ ਮਨਰੇਗਾ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਬੰਦ ਕੀਤੀਆਂ ਜਾਣ-ਬਲਦੇਵ ਭਾਰਤੀ ਅਗਲੀ ਖ਼ਬਰ ਬੰਗਾ-ਗੜ੍ਹਸ਼ੰਕਰ ਮਾਰਗ 'ਤੇ ਟਿੱਪਰ ਤੇ ਭੁੰਗ ਵਾਲੀ ਟਰਾਲੀ ਤੇ ਟਰੈਕਟਰ ਦਰਮਿਆਨ ਭਿਆਨਕ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।