07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਨਰੇਗਾ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਬੰਦ ਕੀਤੀਆਂ ਜਾਣ-ਬਲਦੇਵ ਭਾਰਤੀ

ਅਜੀਤ ਡੈਸਕ 22-09-2025
ਉਸਮਾਨਪੁਰ, 21 ਸਤੰਬਰ (ਸੰਦੀਪ ਮਝੂਰ)-ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ. ਐਲ. ਓ.) ਦੇ ਕਨਵੀਨਰ ਬਲਦੇਵ ਭਾਰਤੀ ਨੇ ਪਿੰਡ ਮਹੱਦੀਪੁਰ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੇ 58 ਸਾਲ ਬੀਤ ਜਾਣ ਦੇ ਬਾਅਦ 2005 'ਚ ਤਿੱਖੇ ਜੁਝਾਰੂ ਸੰਘਰਸ਼ਾਂ ਦੀ ਬਦੌਲਤ ਦੇਸ਼ ਦੇ ਸਾਧਨਹੀਣ ਤੇ ਬੇਰੋਜ਼ਗਾਰ ਮਜ਼ਦੂਰਾਂ ਨੂੰ 'ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗ੍ਰੰਟੀ ਕਾਨੂੰਨ-2005' ਤਹਿਤ 100 ਦਿਨ ਦੇ ਰੋਜ਼ਗਾਰ ਦੀ ਗ੍ਰੰਟੀ ਦਾ ਹੱਕ ਮਿਲਿਆ ਸੀ ਪਰ ਹੁਣ ਇਸ ਹੱਕ ਨੂੰ ਵੀ ਤਰ੍ਹਾਂ-ਤਰ੍ਹਾਂ ਦੀ ਬਹਾਨੇਬਾਜ਼ੀ ਨਾਲ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੇ ਨਿਗੁਣੇ ਰੋਜ਼ਗਾਰ ਸਮੇਤ ਮਨਰੇਗਾ ਨੂੰ ਖਤਮ ਕਰਨ ਦੀਆਂ ਮਜ਼ਦੂਰ ਵਿਰੋਧੀ ਸਾਜਿਸ਼ਾਂ ਬੰਦ ਕੀਤੀਆਂ ਜਾਣ | ਭਾਵੇਂ ਕਿ ਮਨਰੇਗਾ ਦੇ ਕੰਮਾਂ ਦੀ ਸੂਚੀ 'ਚੋਂ ਕੁਝ ਕੰਮ ਹਟਾ ਦਿੱਤੇ ਗਏ ਹਨ ਪਰ ਮਜ਼ਦੂਰਾਂ ਦੇ 100 ਦਿਨ ਦੇ ਰੋਜ਼ਗਾਰ ਦਾ ਕਾਨੂੰਨੀ ਹੱਕ ਕੋਈ ਨਹੀਂ ਖੋਹ ਸਕਦਾ | ਉਨ੍ਹਾਂ ਕਿਹਾ ਕਿ ਇਸ ਨੂੰ ਬਰਕਰਾਰ ਰੱਖਣ ਲਈ ਸੰਵਿਧਾਨਕ ਤੇ ਸਮਾਜਿਕ ਤੌਰ 'ਤੇ ਹਮੇਸ਼ਾ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਮਨਰੇਗਾ ਨੂੰ ਪੂਰੀ ਇੱਛਾ ਸ਼ਕਤੀ, ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਪੂਰਨ ਰੂਪ ਵਿਚ ਬਹਾਲ ਕੀਤਾ ਜਾਵੇ | ਕੇਂਦਰ ਸਰਕਾਰ ਵਲੋਂ ਮਨਰੇਗਾ ਦੇ ਬਜਟ ਵਿਚ ਲੋੜੀਂਦਾ ਵਾਧਾ ਕੀਤਾ ਜਾਵੇ ਤੇ ਪੰਜਾਬ ਸਰਕਾਰ ਵਲੋਂ ਵੀ ਇਸ ਵਿਚ ਆਪਣਾ ਬਣਦਾ ਹਿੱਸਾ ਨਿਯਮਤ ਰੂਪ ਵਿਚ ਪਾਇਆ ਜਾਵੇ | ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੀ ਰੋਜ਼ਗਾਰ ਦੀ ਮੰਗ ਅਨੁਸਾਰ ਬਿਨਾ ਕਿਸੇ ਦੇਰੀ ਦੇ ਰੋਜ਼ਗਾਰ ਦਿੱਤਾ ਜਾਵੇ ਤੇ ਰੋਜ਼ਗਾਰ ਨਾ ਦਿੱਤੇ ਜਾਣ ਦੀ ਸੂਰਤ 'ਚ ਨਿਯਮਾਂ ਅਨੁਸਾਰ ਬਣਦਾ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਸਾਬਕਾ ਪੁਲਿਸ ਇੰਸਪੈਕਟਰ ਜਥੇ. ਇਕਬਾਲ ਸਿੰਘ ਦਾ ਸਕੂਲ ਸਟਾਫ਼ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।