07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪ੍ਰਧਾਨ ਮੰਤਰੀ ਮੋਦੀ ਵਲੋਂ ਐਲਾਨ ਕੀਤਾ ਰਾਹਤ ਫ਼ੰਡ ਨਾਕਾਫ਼ੀ-ਦਸਗਰਾਂਈ

ਅਜੀਤ ਡੈਸਕ 22-09-2025
ਬਲਾਚੌਰ, 21 ਸਤੰਬਰ (ਨਰੇਸ਼ ਧੌਲ)-ਗੁੱਜਰ ਸਮਾਜ ਦੀ ਨਾਮਵਰ ਸ਼ਖ਼ਸੀਅਤ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਰੂਪਨਗਰ ਮੈਹਰ ਰਮੇਸ਼ ਦਸਗਰਾਂਈ ਨੇ ਕਸਬਾ ਭੱਦੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਰਾਹਤ ਫ਼ੰਡ ਵਜੋਂ ਐਲਾਨਿਆ ਗਿਆ 1600 ਕਰੋੜ ਨਾਕਾਫ਼ੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਨੁਕਸਾਨ ਨੂੰ ਦੂਜੇ ਸੂਬਿਆਂ ਦੇ ਨੁਕਸਾਨ ਨਾਲ ਜੋੜਿਆ ਨਹੀਂ ਜਾ ਸਕਦਾ, ਕਿਉਂਕਿ ਬਾਕੀ ਸੂਬਿਆਂ ਵਿਚ ਜ਼ਿਆਦਾ ਨੁਕਸਾਨ ਬੁਨਿਆਦੀ ਢਾਂਚੇ ਦਾ ਹੋਇਆ ਹੈ, ਜਿਹੜਾ ਪਬਲਿਕ ਸੈਕਟਰ ਨਾਲ ਜੁੜਿਆ ਹੋਇਆ ਹੈ, ਜਦ ਕਿ ਪੰਜਾਬ ਵਿਚ ਨੁਕਸਾਨ ਨਿੱਜੀ ਖੇਤਰ ਤੇ ਕਿਸਾਨਾਂ ਦਾ ਹੋਇਆ ਹੈ, ਜਿਸ ਨੂੰ ਸਮਝਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨ ਨੇ ਫ਼ਸਲ ਤਿਆਰ ਕਰਨ ਲਈ ਪੂਰਾ ਖਰਚਾ ਕਰ ਲਿਆ ਸੀ | ਕਿਸਾਨਾਂ ਦਾ 20 ਤੋਂ 25 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆ ਚੁੱਕਿਆ ਸੀ ਤੇ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਸੀ | ਇਸ ਲਿਹਾਜ਼ ਨਾਲ ਕਿਸਾਨਾਂ ਦਾ 70 ਤੋਂ 80 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋਇਆ ਹੈ ਜਿਸ ਦੇ ਲਈ ਕਿਸਾਨਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ |
ਪਿਛਲੀ ਖ਼ਬਰ ਅਨਾਜ ਮੰਡੀ ਕਾਠਗੜ੍ਹ ਵਿਚ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਅਧੂਰੇ ਅਗਲੀ ਖ਼ਬਰ ਏ. ਡੀ. ਬੀ. ਬੇਲਾ ਤਾਜੋਵਾਲ ਵਿਖੇ ਸਿਹਤ ਵਿਭਾਗ ਨੇ ਦਵਾਈ ਦਾ ਛਿੜਕਾਅ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।