07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਮਰਿੱਧੀ ਪ੍ਰੋਗਰਾਮ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਸੰਜੀਵ ਕੁਮਾਰ ਸ. ਹ. ਸ. ਪੋਜੇਵਾਲ ਨੇ ਤੀਜਾ ਸਥਾਨ ਕੀਤਾ ਪ੍ਰਾਪਤ

ਅਜੀਤ ਡੈਸਕ 22-09-2025
ਪੋਜੇਵਾਲ ਸਰਾਂ, 21 ਸਤੰਬਰ (ਨਵਾਂਗਰਾਈਾ)-ਸਮੱਗਰਾ ਸਿੱਖਿਆ ਅਧੀਨ ਸਮਰਿੱਧੀ ਪ੍ਰੋਗਰਾਮ ਤਹਿਤ 9ਵੀਂ ਤੋਂ 12ਵੀਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਸਰਕਾਰੀ ਹਾਈ ਸਕੂਲ ਪੋਜੇਵਾਲ ਦੇ ਸਾਇੰਸ ਮਾਸਟਰ ਸੰਜੀਵ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਆਪਣਾ ਨਾਂਅ ਰੌਸ਼ਨ ਕੀਤਾ | ਇਸ ਤੋਂ ਪਹਿਲਾਂ ਸੰਜੀਵ ਕੁਮਾਰ ਨੇ ਬਲਾਕ ਪੱਧਰੀ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ | ਸੰਜੀਵ ਕੁਮਾਰ ਦੀ ਇਸ ਪ੍ਰਾਪਤੀ 'ਤੇ ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.), ਗੁਰਪ੍ਰੀਤ ਸਿੰਘ ਸੈਂਪਲਾ ਬਲਾਕ ਨੋਡਲ ਅਫਸਰ ਸੜੋਆ ਤੇ ਸਕੂਲ ਮੁੱਖ ਅਧਿਆਪਕਾ ਬਲਵੀਰ ਕੌਰ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਸੰਜੀਵ ਕੁਮਾਰ ਇਕ ਬਹੁਤ ਹੀ ਮਿਹਨਤੀ ਅਧਿਆਪਕ ਹਨ ਤੇ ਬੱਚਿਆਂ ਨੂੰ ਵੀ ਨਵੀਆਂ ਤਕਨੀਕਾਂ ਨਾਲ ਸਿੱਖਿਅਤ ਕਰਦੇ ਹਨ |
ਪਿਛਲੀ ਖ਼ਬਰ ਬਾਬਾ ਸਿੱਧ ਚਾਨੋ ਦਰਬਾਰ 'ਤੇ ਬਣੀ ਮੂਰਤੀ 'ਤੇ ਸ਼ੀਸ਼ਾ ਲਗਵਾਇਆ ਅਗਲੀ ਖ਼ਬਰ ਅਨਾਜ ਮੰਡੀ ਕਾਠਗੜ੍ਹ ਵਿਚ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਅਧੂਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।