06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅਗਸਤ ਮਹੀਨੇ ਦੀ ਤਨਖ਼ਾਹ ਨਾ ਮਿਲਣ ਕਾਰਨ ਪੰਜਾਬ ਭਰ ਦੇ ਕੰਪਿਊਟਰ ਅਧਿਆਪਕ ਹੋਏ ਔਖੇ

ਅਜੀਤ ਡੈਸਕ 22-09-2025
ਮਜਾਰੀ/ਸਾਹਿਬਾ, 21 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਅਗਸਤ ਮਹੀਨੇ ਦੀ ਤਨਖ਼ਾਹ ਨਾ ਮਿਲਣ ਕਾਰਨ ਕੰਪਿਊਟਰ ਅਧਿਆਪਕਾਂ ਵਲੋਂ ਕਸਬਾ ਮਜਾਰੀ ਵਿਖੇ ਮੀਟਿੰਗ ਕਰਕੇ ਸਰਕਾਰ ਪ੍ਰਤੀ ਸਖ਼ਤ ਰੋਸ ਜ਼ਾਹਿਰ ਕੀਤਾ ਗਿਆ | ਗੱਲਬਾਤ ਕਰਦਿਆਂ ਜ਼ਿਲ੍ਹਾ ਆਗੂ ਲਖਵੀਰ ਸਿੰਘ ਮਜਾਰੀ ਨੇ ਦੱਸਿਆ ਕਿ ਸਤੰਬਰ ਮਹੀਨੇ ਦੇ ਤਿੰਨ ਹਫ਼ਤੇ ਬੀਤ ਜਾਣ ਦੇ ਬਾਅਦ ਵੀ ਅਗਸਤ ਮਹੀਨੇ ਦੀ ਤਨਖ਼ਾਹ ਨਾ ਮਿਲਣ ਕਾਰਨ ਕੰਪਿਊਟਰ ਅਧਿਆਪਕਾਂ ਵਿਚ ਭਾਰੀ ਨਿਰਾਸ਼ਾ ਤੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ | ਉਨ੍ਹਾਂ ਨੇ ਦੱਸਿਆ ਕਿ ਹਰ ਵਾਰ ਤਨਖ਼ਾਹ ਮਿਲਣ ਵਿਚ ਦੇਰੀ ਹੁੰਦੀ ਹੈ, ਜਿਸ ਕਾਰਨ ਘਰਾਂ ਦੇ ਖ਼ਰਚੇ ਉਠਾਉਣੇ ਔਖੇ ਹੋਏ ਪਏ ਹਨ | ਜਿਸ ਦਾ ਦੇ ਨਤੀਜੇ ਵਜੋਂ ਪੰਜਾਬ ਭਰ ਦੇ ਸਮੂਹ ਕੰਪਿਊਟਰ ਅਧਿਆਪਕ 23 ਸਤੰਬਰ 2025 ਦਿਨ ਮੰਗਲਵਾਰ ਮੁਹਾਲੀ ਵਿਖੇ ਸਿੱਖਿਆ ਭਵਨ ਪੰਜਾਬ ਦੇ ਮੁੱਖ ਦਫ਼ਤਰ ਦੇ ਗੇਟ ਸਾਹਮਣੇ ਇਕੱਠੇ ਹੋ ਕੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵੱਲ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕਰਨਗੇ | ਇਸ ਮੌਕੇ ਅਮਰਜੀਤ, ਨਰੇਸ਼ ਕੁਮਾਰ, ਵਰਿੰਦਰ ਕੁਮਾਰ, ਗੌਰਵ ਪਠਾਣੀਆਂ, ਰਮਨ ਕੁਮਾਰ, ਧਰਮਵੀਰ ਚੌਧਰੀ, ਹਰਪ੍ਰੀਤ ਸਿੰਘ, ਸੁਸ਼ੀਲ ਕੁਮਾਰ, ਸੰਦੀਪ ਦੱਤਾ, ਰਾਜੂ ਸੈਣੀ, ਸੰਜੀਵ ਕੁਮਾਰ, ਰਾਜ ਭੰਬਰਾ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਮੁਕੇਸ਼ ਕੁਮਾਰ, ਨਰਿੰਦਰ ਸਿੰਘ, ਦਲਜੀਤ ਪਰਮਾਰ, ਸੁਰਿੰਦਰ ਸੋਨੀ, ਜਸਵਿੰਦਰ ਕੌਰ, ਨੀਰੂ, ਹਰਜਿੰਦਰ ਕੌਰ, ਸੰਦੀਪ ਕੌਰ, ਰਜਨੀ ਬਾਲਾ, ਸੁਰਿੰਦਰ ਕੌਰ, ਸੀਮਾ ਰਾਣੀ, ਅਨੀਤਾ, ਮੀਨਾ ਰਾਣੀ, ਸੋਨੀਆ ਚੌਧਰੀ, ਨੀਨਾ, ਅੰਜੂ, ਮਨਜੀਤ ਕੌਰ, ਵੀਨੂ, ਸੁਮਨ, ਨਾਵਿਤਾ ਗਰੇਵਾਲ, ਮਨੀਸ਼ਾ, ਨੀਰੂ ਜੱਸਲ, ਰਾਜਨ ਸ਼ਰਮਾ, ਵਾਸੂ ਚੌਧਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜੱਟਪੁਰ ਵਿਖੇ ਇੰਟੈਂਸੀਫਾਈਡ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਭੁਪਿੰਦਰ ਸਿੰਘ ਨਾਗਰਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਉਣ 'ਤੇ ਹਾਈਕਮਾਨ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।