06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦੁਖੀਆਂ ਦਾ ਦਰਦ ਵੰਡਾਉਣਾ ਹੀ ਮੇਰੀ ਜ਼ਿੰਦਗੀ ਦਾ ਮੁੱਖ ਮਕਸਦ-ਬਾਗੀ

ਅਜੀਤ ਡੈਸਕ 22-09-2025
ਕਟਾਰੀਆਂ, 21 ਸਤੰਬਰ (ਪ੍ਰੇਮੀ ਸੰਧਵਾਂ)-ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਹੜ੍ਹਾਂ ਨਾਲ ਹੋਈ ਤਬਾਹੀ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਦਿਲਬਾਗ ਸਿੰਘ ਬਾਗੀ ਨੇ 'ਅਜੀਤ' ਨਾਲ ਉਦਾਸ ਭਰੇ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਮਕਸਦ ਮੁਸੀਬਤ 'ਚ ਘਿਰੇ ਲੋਕਾਂ ਦੀ ਮਦਦ ਕਰਨਾ ਹੈ ਕਿਉਂਕਿ ਜੇਕਰ ਅਸੀਂ ਕਿਸੇ ਲੋੜਵੰਦਾਂ ਦੀ ਸੰਕਟ ਦੀ ਘੜੀ 'ਚ ਮਦਦ ਕਰਾਂਗੇ ਤਾਂ ਸਾਡੀ ਹਾਜ਼ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜ਼ਰੂਰ ਲੱਗ ਜਾਵੇਗੀ | ਉਨ੍ਹਾਂ ਕਿਹਾ ਕਿ ਮੁਸੀਬਤ 'ਚ ਘਿਰੇ ਲੋਕਾਂ ਦੀ ਬਾਂਹ ਫੜਨ ਦਾ ਬਲ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਕੁਝ ਕੁ ਬੇਦਰਦੇ ਲੋਕ ਗਰੀਬਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ, ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਸਮਰੱਥ ਵਿਅਕਤੀ ਨੂੰ ਧੀਆਂ, ਪੁੱਤਾਂ, ਕੋਠੀਆਂ, ਕਾਰਾਂ ਤੇ ਜਾਇਦਾਦਾਂ ਦਾ ਘੁੰਮਡ ਨਹੀਂ ਕਰਨਾ ਚਾਹੀਦਾ |
ਪਿਛਲੀ ਖ਼ਬਰ ਫਰਾਲਾ-ਮਹੰਤ ਗੁਰਬਚਨ ਦਾਸ ਨਗਰ ਦੇ ਵਿਚਕਾਰੋਂ ਲੰਘਦੀ ਡਰੇਨ 'ਚ ਫੈਲੀ ਗੰਦਗੀ ਦੇ ਰਹੀ ਭਿਆਨਕ ਬਿਮਾਰੀਆਂ ਨੂੰ ਸੱਦਾ ਅਗਲੀ ਖ਼ਬਰ ਤਜਿੰਦਰ ਪਾਲ ਸਿੰਘ ਸਰਕਲ ਲੰਗੜੋਆ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।