06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਫਰਾਲਾ-ਮਹੰਤ ਗੁਰਬਚਨ ਦਾਸ ਨਗਰ ਦੇ ਵਿਚਕਾਰੋਂ ਲੰਘਦੀ ਡਰੇਨ 'ਚ ਫੈਲੀ ਗੰਦਗੀ ਦੇ ਰਹੀ ਭਿਆਨਕ ਬਿਮਾਰੀਆਂ ਨੂੰ ਸੱਦਾ

ਅਜੀਤ ਡੈਸਕ 22-09-2025
ਕਟਾਰੀਆਂ, 21 ਸਤੰਬਰ (ਪ੍ਰੇਮੀ ਸੰਧਵਾਂ)-ਫਰਾਲਾ ਤੇ ਪਿੰਡ ਮਹੰਤ ਗੁਰਬਚਨ ਦਾਸ ਨਗਰ ਦੇ ਵਿਚਕਾਰੋਂ ਗੁਜ਼ਰਦੀ ਡਰੇਨ ਵਿਚ ਫੈਲੀ ਗੰਦਗੀ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ ਕਿਉਂਕਿ ਗੰਦੇ ਪਾਣੀ 'ਚ ਪਲ ਰਹੇ ਮੋਟੇ-ਮੋਟੇ ਮੱਛਰਾਂ ਕਾਰਨ ਡੇਂਗੂ, ਮਲੇਰੀਆ ਤੇ ਚਿਕਨਗੁਣੀਆ ਆਦਿ ਬਿਮਾਰੀਆਂ ਦੇ ਫੈਲਣ ਦਾ ਡਰ ਬਣ ਚੁੱਕਾ ਹੈ | ਰਾਹਗੀਰਾਂ ਨੇ ਕਿਹਾ ਕਿ ਭਾਵੇਂ ਸਮੇਂ-ਸਮੇਂ ਡਰੇਨੇਜ਼ ਵਿਭਾਗ ਵਲੋਂ ਸਫ਼ਾਈ ਤਾਂ ਜ਼ਰੂਰ ਕੀਤੀ ਜਾਂਦੀ ਹੈ, ਪਰ ਮੋਟੀ-ਮੋਟੀ ਸਫ਼ਾਈ ਕੀਤੇ ਜਾਣ ਕਾਰਨ ਰਾਹਗੀਰਾਂ ਅੰਦਰ ਰੋਸ ਫੈਲਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਜੇਕਰ ਡਰੇਨੇਜ਼ ਵਿਭਾਗ ਹਰ ਦੋ ਮਹੀਨਿਆਂ ਬਾਅਦ ਘੱਟੋ ਘੱਟ ਸਫਾਈ ਕਰਵਾ ਦੇਵੇ ਤਾਂ ਰਾਹਗੀਰਾਂ ਅੰਦਰ ਬਿਮਾਰੀਆਂ ਫੈਲਣ ਦਾ ਡਰ ਦੂਰ ਹੋ ਸਕਦਾ ਹੈ ਪਰ ਡਰੇਨੇਜ਼ ਵਿਭਾਗ ਵਲੋਂ ਡਰੇਨ ਦੀ ਸਫ਼ਾਈ ਚੰਗੀ ਤਰ੍ਹਾਂ ਨਾ ਕਰਨ ਕਰਕੇ ਲੋਕ ਭਿਆਨਕ ਬਿਮਾਰੀਆਂ 'ਚ ਫਸਦੇ ਨਜ਼ਰ ਆ ਰਹੇ | ਲੋਕਾਂ ਨੇ ਸਰਕਾਰ ਤੇ ਮਹਿਕਮੇ ਤੋਂ ਤੁਰੰਤ ਇਸ ਡਰੇਨ ਦੀ ਸਫ਼ਾਈ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਫਰਾਲਾ ਵਿਖੇ ਮਹਾਂਮਾਈ ਦਾ ਜਾਗਰਣ ਕੱਲ੍ਹ ਅਗਲੀ ਖ਼ਬਰ ਦੁਖੀਆਂ ਦਾ ਦਰਦ ਵੰਡਾਉਣਾ ਹੀ ਮੇਰੀ ਜ਼ਿੰਦਗੀ ਦਾ ਮੁੱਖ ਮਕਸਦ-ਬਾਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।