06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਫਰਾਲਾ ਵਿਖੇ ਮਹਾਂਮਾਈ ਦਾ ਜਾਗਰਣ ਕੱਲ੍ਹ

ਅਜੀਤ ਡੈਸਕ 22-09-2025
ਕਟਾਰੀਆਂ, 21 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਫਰਾਲਾ ਵਿਖੇ ਸਮੂਹ ਸੰਗਤਾਂ ਤੇ ਗ੍ਰਾਮ ਪੰਚਾਇਤ ਦੀ ਸਹਾਇਤਾ ਨਾਲ 23 ਸਤੰਬਰ ਨੂੰ ਮਹਾਂਮਾਈ ਦਾ ਸਾਲਾਨਾ ਜਾਗਰਣ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਨੰਬਰਦਾਰ ਜੱਸਾ ਮਾਨ, ਸਾਬਕਾ ਪੰਚ ਬਲਵੀਰ ਸਿੰਘ ਬਾਲੀ ਅਟਵਾਲ, ਮਨਦੀਪ ਸਿੰਘ ਤਲਵਾੜਾ, ਪੰਮਾ ਚੱਕੀਵਾਲਾ, ਸਰਬਜੀਤ ਸਿੰਘ ਅਟਵਾਲ, ਠੇਕੇਦਾਰ ਸ਼ਿੰਦਰ ਪਾਲ ਭੰਮਰਾ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਜਾਗਰਣ ਦੌਰਾਨ ਸ਼ਾਹ ਭੈਣਾਂ, ਪਿਰਤੀ ਸੀਨੋ, ਜਗਦੀਸ਼ ਭੀਮਾ ਆਦਿ ਕਲਾਕਾਰਾਂ ਵਲੋਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ | ਮਨਦੀਪ ਤਲਵਾੜਾ ਤੇ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਜਾਗਰਣ ਦੌਰਾਨ ਮਹਾਂਮਾਈ ਦੀ ਜੋਤ ਸੰਗਤਾਂ ਦੇ ਦਰਸ਼ਨਾਂ ਲਈ ਮਾਂ ਚਿੰਤਪੂਰਨੀ ਦਰਬਾਰ 'ਤੇ ਲਿਆਂਦੀ ਜਾਵੇਗੀ | ਉਨ੍ਹਾਂ ਦੱਸਿਆ ਕਿ ਭਗਤ ਰਾਜੇਸ਼ ਕੁਮਾਰ ਵਲੋਂ ਮਾਤਾ ਤਾਰਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ | ਸੇਵਾਦਾਰ ਮਨਦੀਪ ਤਲਵਾੜ ਤੇ ਜੱਸਾ ਮਾਨ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਸੱਜਣ ਜਾਗਰਣ 'ਚ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਨਾ ਆਵੇ | ਉਲੰਘਣਾ ਕਰਨ ਵਾਲੇ ਵਿਅਕਤੀ 'ਤੇ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਇਸ ਮੌਕੇ ਪੰਮਾ ਚੱਕੀਵਾਲਾ, ਅਮਰਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੜੋਆ ਵਿਖੇ ਰਾਮ ਲੀਲ੍ਹਾ ਕੱਲ੍ਹ ਤੋਂ ਅਗਲੀ ਖ਼ਬਰ ਫਰਾਲਾ-ਮਹੰਤ ਗੁਰਬਚਨ ਦਾਸ ਨਗਰ ਦੇ ਵਿਚਕਾਰੋਂ ਲੰਘਦੀ ਡਰੇਨ 'ਚ ਫੈਲੀ ਗੰਦਗੀ ਦੇ ਰਹੀ ਭਿਆਨਕ ਬਿਮਾਰੀਆਂ ਨੂੰ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।