02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਦਿਵਯ ਜੋਤਿ ਜਾਗਿ੍ਤੀ ਸੰਸਥਾਨ ਨੇ ਕਰਵਾਇਆ ਨਵਾਂਸ਼ਹਿਰ ਵਿਖੇ ਸਤਿਸੰਗ

ਦਿਵਯ ਜੋਤਿ ਜਾਗਿ੍ਤੀ ਸੰਸਥਾਨ ਦੇ ਆਸ਼ਰਮ ਨਵਾਂਸ਼ਹਿਰ ਵਿਖੇ ਸੰਬੋਧਨ ਕਰਦੇ ਹੋਏ ਸਾਧਵੀ ਬਲਜੀਤ ਭਾਰਤੀ | <br/> 23-09-2025

ਨਵਾਂਸ਼ਹਿਰ, 22 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਸਾਧਵੀ ਬਲਜੀਤ ਭਾਰਤੀ ਨੇ ਸਥਾਨਕ ਚੰਡੀਗੜ੍ਹ ਰੋਡ ਵਿਖੇ ਦਿਵਯ ਜੋਤਿ ਜਾਗਿ੍ਤੀ ਸੰਸਥਾਨ ਦੇ ਆਸ਼ਰਮ ਵਿਖੇ ਆਪਣੇ ਸੰਬੋਧਨ 'ਚ ਕਿਹਾ ਕਿ ਪ੍ਰਮਾਤਮਾ ਨੂੰ ਵੇਖਣ ਲਈ ਇਹ ਨੇਤਰ ਕਾਫ਼ੀ ਨਹੀਂ ਹਨ | ਜਦੋਂ ਸਤਿਗੁਰੂ ਜੀਵਨ 'ਚ ਆਉਂਦੇ ਹਨ ਤਾਂ ਦਿਵਯ ਦਿ੍ਸ਼ਟੀ ਪ੍ਰਾਪਤ ਹੁੰਦੀ ਹੈ ਤੇ ਈਸ਼ਵਰ-ਦਰਸ਼ਨ ਹੁੰਦਾ ਹੈ | ਇਹ ਦਿ੍ਸ਼ਟੀ ਤੁਹਾਨੂੰ ਪੂਰਨ ਸੱਚਾਈ ਤੇ ਅਸਲੀਅਤ ਦਿਖਾਉਂਦੀ ਹੈ, ਕੋਈ ਭੈਅ ਪੈਦਾ ਨਹੀਂ ਕਰਦੀ | ਤੁਹਾਡੀ ਮਨੋਂ ਸਥਿਤੀ, ਭਾਵਾਂ, ਵਿਚਾਰਾਂ ਤੋਂ ਪ੍ਰਭਾਵਿਤ ਦਿ੍ਸ਼ ਪੇਸ਼ ਨਹੀਂ ਕਰਦਾ | ਤੁਸੀਂ ਉਸ ਨਾਲ ਇਕਮਿਕ ਹੋਏ ਮਹਿਸੂਸ ਕਰਦੇ ਹੋ | ਬ੍ਰਹਮਾ, ਬਿਸ਼ਨ, ਮਹੇਸ਼ ਨੂੰ ਆਪਣੇ ਅੰਦਰ ਹੀ ਅਨੁਭਵ ਕਰਦੇ ਹੋ, ਇਹੋ ਹੀ ਹਿੰਦੂ ਦਰਸ਼ਨ ਹੈ | ਤੁਸੀਂ ਸ਼ਾਖਸ਼ਾਤ ਈਸ਼ਵਰ ਦਰਸ਼ਨ ਕਰ ਰਹੇ ਹੁੰਦੇ ਹੋ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ 'ਚ ਅਹਿਮ ਮਤੇ ਪਾਸ <br/> ਅਗਲੀ ਖ਼ਬਰ ਨਰਿੰਦਰ ਗੀਤਕਾਰ ਨੂੰ ਸਦਮਾ, ਭੈਣ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।