18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਜ਼ਰੂਰੀ

ਸੜੋਆ, 17 ਸਤੰਬਰ (ਹਰਮੇਲ ਸਹੂੰਗੜਾ)-ਸਰੀਰ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਲਈ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸੀ. ਐਮ.

ਅਜੀਤ ਡੈਸਕ 18-09-2026
ਸੜੋਆ, 17 ਸਤੰਬਰ (ਹਰਮੇਲ ਸਹੂੰਗੜਾ)-ਸਰੀਰ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਲਈ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸੀ. ਐਮ. ਯੋਗਸ਼ਾਲਾ ਯੋਜਨਾ ਤਹਿਤ ਪਿੰਡ ਸਹੂੰਗੜਾ ਵਿਖੇ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਯੋਗਾ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਮੈਡਮ ਵਿਸ਼ਾਲੀ ਰਾਣਾ ਨੇ ਇਸ ਯੋਗਸ਼ਾਲਾ ਦੀ ਅਗਵਾਈ ਕੀਤੀ, ਜਿਹੜੇ ਕਿ ਹਰ ਰੋਜ਼ ਪਿੰਡਾਂ ਵਿਚ ਜਾ ਕੇ ਯੋਗ ਬਾਰੇ ਅਤੇ ਸਿਹਤ ਦੀ ਤੰਦਰੁਸਤੀ ਬਾਰੇ ਯੋਗ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਬਿਮਾਰੀਆਂ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਯੋਗ ਸੈਰ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਕਲਾਸਾਂ ਵਿਚ ਬੀਬੀਆਂ ਨੂੰ ਜੋ ਆਸਣਾ ਪ੍ਰਾਣਾਯਾਮ ਧਿਆਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਨਗਰ ਵਾਸੀਆਂ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਪਹਿਲਕਦਮੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪਹਿਲ ਕਦਮੀ ਨਾਲ ਪਿੰਡਾਂ ਦੀਆਂ ਵੱਖ-ਵੱਖ ਔਰਤਾਂ ਵਿਚ ਉਤਸ਼ਾਹ ਵਧਿਆ ਹੈ। ਇਸ ਮੌਕੇ ਸਾਬਕਾ ਸਰਪੰਚ ਜਸਵਿੰਦਰ ਕੌਰ, ਪਰਮਜੀਤ ਕੌਰ, ਪਰਵੀਨ ਕੌਰ, ਸਿਮਰਨਜੀਤ ਕੌਰ, ਨੀਲਮ ਤੇ ਹੋਰ ਬੀਬੀਆਂ ਯੋਗ ਵਿਚ ਭਾਗ ਲੈ ਰਹੀਆਂ ਹਨ।
ਪਿਛਲੀ ਖ਼ਬਰ ਵਿਧਾਇਕ ਬੰਗਾ ਦੇ ਦਫ਼ਤਰ ਦਾ ਘਿਰਾਓ ਕੱਲ੍ਹ ਅਗਲੀ ਖ਼ਬਰ ਗਣੇਸ਼ ਉਤਸਵ ਦੇ ਦੂਜੇ ਦਿਨ ਮਹੇਸ਼ ਸਾਜਨ ਨੇ ਗਣਪਤੀ ਦਾ ਕੀਤਾ ਗੁਣਗਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।