03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸਮਾਜ ਸੇਵਿਕਾ ਬੀਬੀ ਪਿਆਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ <br/>

ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਕਰ ਰਿਹਾ ਕੀਰਤਨੀ ਜਥਾ ਹਾਜ਼ਰ | ਤਸਵੀਰ : ਨਛੱਤਰ ਸਿੰਘ ਬਹਿਰਾਮ <br/> 23-09-2025
ਬਹਿਰਾਮ, 22 ਸਤੰਬਰ (ਨਛੱਤਰ ਸਿੰਘ ਬਹਿਰਾਮ)-ਮਾਂ ਦਾ ਵਿਛੋੜਾ ਬੱਚਿਆਂ ਲਈ ਅਸਿਹ ਹੁੰਦਾ ਹੈ, ਇਹ ਸ਼ਬਦ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਸਮਾਜ ਸੇਵਕ ਇੰਜੀ: ਚਰਨਜੀਤ ਸਿੰਘ ਕੈਨੇਡਾ ਦੇ ਮਾਤਾ ਬੀਬੀ ਪਿਆਰ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਬਹਿਰਾਮ ਵਿਖੇ ਰੱਖੇ ਸ਼ਰਧਾਂਜਲੀ ਸਮਾਗਮ ਮੌਕੇ ਆਖੇ | ਉਨ੍ਹਾਂ ਹੋਰ ਕਿਹਾ ਕਿ ਮਾਂ ਦਾ ਕਰਜ ਇਨਸਾਨ ਕਦੇ ਵੀ ਚੁੱਕਾ ਨਹੀਂ ਸਕਦਾ ਇਸ ਲਈ ਸਾਨੂੰ ਆਪਣੇ ਮਾਤਾ-ਪਿਤਾ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ | ਸਾਡੇ ਵਲੋਂ ਮਾਤਾ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਦੱਸੇ ਹੋਏ ਦਰਸ਼ਨ ਮਾਰਗ 'ਤੇ ਚੱਲੀਏ | ਇਸ ਮੌਕੇ ਰਾਜਿੰਦਰ ਕੁਮਾਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਅਮਰਜੀਤ ਕਲਸੀ ਕਾਂਗਰਸ ਆਗੂ, ਮੋਹਣ ਲਾਲ ਸਰਪੰਚ, ਸਾਬਕਾ ਸਰਪੰਚ ਪਰਮਜੀਤ ਕੌਰ, ਹਰਬੰਸ ਲਾਲ ਜਿਲੇਦਾਰ, ਚਰਨਜੀਤ ਸਿੰਘ ਭੁੱਟਾ, ਸੋਹਣ ਲਾਲ ਕੈਨੇਡਾ, ਅਮਰਜੀਤ ਸਿੰਘ ਲੇਹਲ, ਬਲਦੇਵ ਸਿੰਘ ਅਟਵਾਲ, ਮਾਸਟਰ ਰਛਪਾਲ ਸਿੰਘ ਖਹਿਰਾ, ਕੁਲਦੀਪ ਰਾਏ ਪੰਚ, ਗੁਰਦਿਆਲ ਬੋਧ ਬਲਾਕੀਪੁਰ, ਡਾ. ਭੁਪਿੰਦਰ ਕੁਮਾਰ ਪੌਲੀ ਕਲੀਨਿਕ ਬਹਿਰਾਮ, ਦਰਸ਼ਨ ਲਾਲ, ਹਰਮੇਸ਼ ਲਾਲ ਭੁੱਟਾ, ਅਵਤਾਰ ਸਿੰਘ ਮਾਨ, ਕੁਲਜਿੰਦਰ ਸਿੰਘ ਕਾਹਲੋਂ, ਨੰਬਰਦਾਰ ਹਰਪਾਲ ਸਿੰਘ, ਸਤਨਾਮ ਸਿੰਘ ਭੋਗਲ, ਮਿਸਤਰੀ ਗੁਰਮੀਤ ਸਿੰਘ, ਸੁਰਿੰਦਰ ਪਾਲ ਭੁੱਟਾ, ਪਾਲ ਰਾਮ ਸੈਂਪਲੇ ਅਨੋਖਰਵਾਲ, ਤੀਰਥ ਕਲਸੀ ਆਦਿ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਚੌਰ ਤਹਿਸੀਲ ਪੱਧਰੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ <br/> ਅਗਲੀ ਖ਼ਬਰ ਸਤਲੁਜ ਪਬਲਿਕ ਸਕੂਲ ਬੰਗਾ ਅੱਜ ਮਨਾਏਗਾ ਵਿਸ਼ਵ ਪੰਜਾਬੀ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।