03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬਲਾਚੌਰ ਤਹਿਸੀਲ ਪੱਧਰੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ <br/>

ਗੁਰਮਤਿ ਸਮਾਗਮ ਮੌਕੇ ਗਿਆਨੀ ਸਰਬਜੀਤ ਸਿੰਘ ਲੁਧਿਆਣਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਤੇ ਕੀਰਤਨੀ ਜਥੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ | ਤਸਵੀਰਾਂ : ਦੀਦਾਰ ਸਿੰਘ ਬਲਾਚੌਰੀਆ <br/> ਸੁਸਾਇਟੀ ਦੇ ਅਹੁਦੇਦਾਰ ਸਥਾਨਕ ਪ੍ਰਬੰਧਕ ਟੀਮ ਦਾ ਸਨਮਾਨ ਕਰਦੇ ਹੋਏ | ਤਸਵੀਰ : ਦੀਦਾਰ ਸਿੰਘ ਬਲਾਚੌਰੀਆ <br/> 23-09-2025
ਬਲਾਚੌਰ, 22 ਸਤੰਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਬਲਾਚੌਰ ਵਿਖੇ ਖ਼ਾਲਸਾ ਸਕੂਲ ਦੀ ਗਰਾਊਾਡ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਤਹਿਸੀਲ ਪੱਧਰੀ ਗੁਰਮਤਿ ਸਮਾਗਮ ਕਰਵਾਇਆ | ਸਮਾਗਮ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਜੀ ਹੋਈ ਪਾਲਕੀ ਵਿਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੇ ਰੂਪ ਵਿਚ ਖੂਬਸੂਰਤ ਢੰਗ ਸਜਾਏ ਗਏ ਖੁੱਲੇ੍ਹ ਪੰਡਾਲ ਵਿਚ ਲਿਆਉਣ ਨਾਲ ਹੋਈ | ਸਮਾਗਮ ਦੀ ਸ਼ੁਰੂਆਤ ਸੋ ਦਰੁ ਰਹਿਰਾਸ ਸਾਹਿਬ ਦੇ ਪਾਠ ਨਾਲ ਕੀਤੀ ਗਈ | ਉਪਰੰਤ ਭਾਈ ਹਰਜਿੰਦਰ ਸਿੰਘ, ਜੀਤ ਸਿੰਘ ਹਰੀ ਦਰਬਾਰ ਵਿਦਿਆਲਾ ਅਟਾਰੀ ਵਾਲਿਆਂ ਦੇ ਜਥੇ ਨੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਉਨ੍ਹਾਂ ਤੋਂ ਬਾਅਦ ਪੰਥ ਪ੍ਰਸਿੱਧ ਜਥੇ ਤੇ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਜਸਕਰਨ ਸਿੰਘ ਪਟਿਆਲੇ ਵਾਲਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਰਾਗਾਂ 'ਚ ਕੀਰਤਨ ਕਰਕੇ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ | ਪੰਥ ਪ੍ਰਸਿੱਧ ਕਥਾਵਾਚਕ ਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਗੁਰਮਤਿ ਵਿਚਾਰਾਂ ਨਾਲ ਹਾਜ਼ਰੀ ਲਗਵਾਈ | ਸਮਾਗਮ ਦੌਰਾਨ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਗੁਰੂ ਨਾਨਕ ਮਿਸ਼ਨ ਸੁਸਾਇਟੀ ਵਲੋਂ 25, 26 ਤੇ 27 ਅਕਤੂਬਰ ਨੂੰ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ 'ਚ ਵੱਡੀ ਗਿਣਤੀ ਵਿਚ ਵਹੀਰਾਂ ਘੱਤ ਕੇ ਹਾਜ਼ਰੀਆਂ ਭਰਨ ਲਈ ਬੇਨਤੀ ਕੀਤੀ | ਉਨ੍ਹਾਂ ਨੇ ਸੰਗਤਾਂ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੱਧ ਤੋਂ ਵੱਧ ਕੱਪੜੇ, ਬਿਸਤਰੇ ਤੇ ਹੋਰ ਲੋੜੀਂਦਾ ਸਾਮਾਨ ਭੇਜਣ ਲਈ ਵੀ ਨਿਮਰਤਾ ਸਹਿਤ ਬੇਨਤੀ ਕੀਤੀ | ਉਨ੍ਹਾਂ ਨੇ ਸੁਸਾਇਟੀ ਦੇ ਸੀਨੀਅਰ ਵਾਈਸ ਪ੍ਰਧਾਨ ਦੀਦਾਰ ਸਿੰਘ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ, ਜਿਨ੍ਹਾਂ ਨੇ ਵਿਦੇਸ਼ ਵਿਚ ਬੈਠੇ ਵੀ ਅੱਜ ਦੇ ਸਮਾਗਮ ਦੀ ਪੂਰਨ ਤੌਰ 'ਤੇ ਦੇਖ ਰਹੇ ਕੀਤੀ | ਮੰਚ ਦਾ ਸੰਚਾਲਨ ਤਰਲੋਚਨ ਸਿੰਘ ਖਟਕੜ ਕਲਾਂ ਵਾਲਿਆਂ ਨੇ ਕੀਤਾ | ਸਮਾਗਮ ਕਰਵਾਉਣ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਮਨੋਨੀਤ ਕੀਤੀ ਗਈ ਬਲਾਚੌਰ ਟੀਮ, ਸ਼ੁੱਭ ਕਰਮਨ ਸੰਸਥਾ ਤੇ ਐਮ. ਆਰ. ਸਿਟੀ ਗਰੁੱਪ ਆਫ ਇੰਸਟੀਟਿਊਸ਼ਨਜ਼ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਸਮਾਗਮ ਦੌਰਾਨ ਟੀਮ ਦੇ ਆਗੂ ਅਮਰੀਕ ਸਿੰਘ ਬਛੌੜੀ, ਗੁਰਦੇਵ ਸਿੰਘ ਗਹੂੰਣ, ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਰਣਵੀਰ ਸਿੰਘ ਰਾਏ, ਹਰਨੇਕ ਸਿੰਘ ਧੌਲ, ਅਨਿਲ ਰਾਣਾ, ਕੁਲਵੰਤ ਸਿੰਘ, ਅਮਨਪ੍ਰੀਤ ਸਿੰਘ, ਪਰਵਿੰਦਰ ਸਿੰਘ ਸੁੱਧਾ ਮਾਜਰਾ, ਬਲਵੀਰ ਸਿੰਘ ਘਮੌਰ, ਲਵਪ੍ਰੀਤ ਸਿੰਘ ਸੁੱਧਾ ਮਾਜਰਾ, ਨਿਰਵੈਰ ਸਿੰਘ ਖਾਲਸਾ, ਸੰਤੋਖ ਸਿੰਘ ਸ਼ਿਵਾਲਿਕ, ਸੁਖਵੰਤ ਸਿੰਘ ਚੀਮਾ, ਹਰਨੇਕ ਸਿੰਘ ਪ੍ਰਧਾਨ ਗੁ: ਕਮੇਟੀ ਅਕਲਿਆਣਾ, ਪਰਮਿੰਦਰ ਸਿੰਘ ਐਮ. ਸੀ. ਤੇ ਨਿਸ਼ਕਾਮ ਸੁਸਾਇਟੀ ਮੈਂਬਰਜ, ਮੁਲਾਜ਼ਮ ਆਗੂ ਬਗੀਚਾ ਸਿੰਘ ਰੱਕੜ, ਨਿਰਵੈਰ ਸਿੰਘ, ਤਲਵੀਰ ਸਿੰਘ, ਹਰਜਿੰਦਰ ਸਿੰਘ ਮੰਡਿਆਣੀ, ਭੁੱਲਰ ਸਿੰਘ, ਕਸ਼ਮੀਰ ਸਿੰਘ, ਹਰਮਨ ਸਿੰਘ, ਗੁਰਨਾਮ ਸਿੰਘ, ਗੋਪਾਲ ਸਿੰਘ ਰੱਕੜਾਂ ਢਾਹਾਂ, ਜਸਪਾਲ ਸਿੰਘ ਸੜੋਆ, ਗਿਆਨ ਸਿੰਘ, ਨਗਿੰਦਰ ਸਿੰਘ ਜੋਤ, ਭਗਵੰਤ ਸਿੰਘ ਰੁੜਕੀ, ਸੁਖਦੇਵ ਸਿੰਘ ਗੁੱਲਪੁਰ, ਕਸ਼ਮੀਰ ਸਿੰਘ ਗੁੱਲਪੁਰ, ਮੇਜਰ ਸਿੰਘ ਲੋਹਟ, ਸੁਰਜੀਤ ਸਿੰਘ ਮਹਿਤਪੁਰੀ, ਹਰਮਿੰਦਰ ਸਿੰਘ ਉਸਮਾਨਪੁਰ, ਬਲਦੀਪ ਸਿੰਘ ਕਾਜਮਪੁਰ, ਦਿਲਬਾਗ ਸਿੰਘ ਰਾਹੋਂ, ਡਾ. ਅਮਰੀਕ ਸਿੰਘ ਸੋਢੀ, ਸੁਖਵਿੰਦਰ ਸਿੰਘ ਲਧਾਣਾ ਉੱਚਾ, ਸਤਪਾਲ ਸਿੰਘ ਗੜ੍ਹਸ਼ੰਕਰ, ਸਤਬੀਰ ਸਿੰਘ ਗੋਨੀ ਬੰਗਾ, ਸੁਖਵਿੰਦਰ ਸਿੰਘ ਗੋਬਿੰਦਪੁਰ, ਊਧਮ ਸਿੰਘ, ਅਵਤਾਰ ਸਿੰਘ ਗੋਬਿੰਦਪੁਰ ਤੋਂ ਇਲਾਵਾ ਉੱਤਮ ਸਿੰਘ ਸੇਠੀ, ਤਰਲੋਕ ਸਿੰਘ ਸੇਠੀ, ਹਰਵਿੰਦਰ ਸਿੰਘ, ਪੂਜਾ ਸਿਲਕ ਸਟੋਰ, ਗੁਰਮੁਖ ਸਿੰਘ ਲੰਗੜੋਆ, ਜਗਦੀਪ ਸਿੰਘ ਕੈਸ਼ੀਅਰ, ਜਗਜੀਤ ਸਿੰਘ ਜਨਰਲ ਸਕੱਤਰ, ਅਮਰਜੀਤ ਸਿੰਘ ਖਾਲਸਾ ਗੁਰੂ ਰਾਮਦਾਸ ਸੇਵਾ ਸੋਸਾਇਟੀ, ਕੁਲਜੀਤ ਸਿੰਘ ਖਾਲਸਾ, ਹਕੀਕਤ ਸਿੰਘ, ਮਨਮੋਹਨ ਸਿੰਘ, ਨਵਦੀਪ ਸਿੰਘ, ਰਮਣੀਕ ਸਿੰਘ, ਦਲਜੀਤ ਸਿੰਘ ਬਡਵਾਲ, ਗਿਆਨ ਸਿੰਘ, ਰਾਜਵੰਤ ਸਿੰਘ ਲੰਗੜੋਆ, ਪਰਮਜੀਤ ਸਿੰਘ ਮੂਸਾਪੁਰ, ਜਗਜੀਤ ਸਿੰਘ ਬਾਟਾ, ਏ. ਆਰ. ਆਰ. ਐਸ. ਸੰਧੂ ਢਾਹਾਂ ਕਲੇਰਾਂ ਹਸਪਤਾਲ, ਗੁਰਦੀਪ ਸਿੰਘ ਪੱਲੀ ਝਿੱਕੀ, ਦਲਜੀਤ ਸਿੰਘ ਸੈਣੀ, ਸੁਦਾਗਰ ਸਿੰਘ, ਕਮਲਜੀਤ ਸਿੰਘ ਵਜੀਦਪੁਰ, ਭਾਈ ਘਨਈਆ ਜੀ ਸੇਵਕ ਜਥਾ ਜਾਡਲਾ ਤੇ ਕਲਗੀਧਰ ਸੇਵਕ ਜਥਾ ਵਜੀਦਪੁਰ ਦੇ ਮੈਂਬਰ ਵੱਡੇ ਗਿਣਤੀ 'ਚ ਸ਼ਾਮਿਲ ਮੌਜੂਦ ਸਨ |

ਪਿਛਲੀ ਖ਼ਬਰ ਪਲੇ ਵੇਜ਼ ਸਕੂਲ 'ਚ ਨਵਰਾਤਰੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਮਾਜ ਸੇਵਿਕਾ ਬੀਬੀ ਪਿਆਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।