ਬੰਗਾ, 15 ਅਕਤੂਬਰ (ਧਰਮਵੀਰ ਪਾਲ)-ਦੀਵਾਲੀ ਦਾ ਪਵਿੱਤਰ ਤਿਉਹਾਰ ਸਾਰੇ ਵਰਗ ਦੇ ਲੋਕਾਂ ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ | ਨੌਜ਼ਵਾਨ ਪੀੜ੍ਹੀ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਨੂੰ ਹੀ ਖੁਸ਼ੀ ਹਾਸਿਲ ਕਰਨ ਦਾ ਤਰੀਕਾ ਸਮਝ ਰਹੀ ਹੈ | ਇਸ ਸਬੰਧੀ ਪਰਮਜੀਤ ਸਿੰਘ ਪੰਮਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਨਾਲ ਹਵਾ ਵਿੱਚ ਭਾਰੀ ਮਾਤਰਾ ਵਿੱਚ ਪ੍ਰਦੂਸ਼ਣ ਪੈਦਾ ਹੁੰਦਾ ਹੈ | ਪਟਾਕੇ ਚਲਾਉਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ | ਪੰਮਾ ਨੇ ਕਿਹਾ ਕਿ ਅਸੀਂ ਜਾਣੇ-ਅਣਜਾਣੇ 'ਚ ਆਪਣੇ ਮਾਪਿਆਂ ਦੀ ਮਿਹਨਤ ਦੀ ਕਮਾਈ ਨੂੰ ਆਪਣੇ ਹੱਥਾਂ ਨਾਲ ਅੱਗ ਲਾ ਕੇ ਪੈਸੇ ਅਤੇ ਸੇਹਤ ਅਤੇ ਵਾਤਾਵਰਨ ਦਾ ਨੁਕਸਾਨ ਕਰਦੇ ਹਾਂ | ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ ਸਾਨੂੰ ਸਭ ਨੂੰ ਪ੍ਰਦੂਸ਼ਣ ਵਾਲੇ ਪਟਾਕੇ ਤੋਂ ਰਹਿਤ ਦਿਵਾਲੀ ਮਨਾਉਣੀ ਚਾਹੀਦੀ ਹੈ | ਇਸ ਪ੍ਰਦੂਸ਼ਣ ਨਾਲ ਬਹੁਤੇ ਲੋਕਾਂ ਨੂੰ ਬਿਮਾਰੀਆਂ ਵੀ ਲੱਗਦੀਆਂ ਹਨ | ਉਨ੍ਹਾਂ ਨੇ ਕਿਹਾ ਕਿ ਆਜੋ ਸਾਰੇ ਰਲ-ਮਿਲ ਕੇ ਇਸ ਖੁਸ਼ੀ ਭਰੀ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਪਟਾਕੇ ਰਹਿਤ ਗਰੀਨ ਦੀਵਾਲੀ ਮਨਾ ਕੇ ਨਵੀਂ ਪਿਰਤ ਪਾਈਏ |