30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਸਿੱਖਿਆ ਦੇ ਖ਼ੇਤਰ 'ਚ ਪ੍ਰਵਾਸੀ ਭਾਰਤੀਆਂ ਦਾ ਅਹਿਮ ਯੋਗਦਾਨ-ਲਾਦੀਆਂ, ਜੱਸੋਮਜਾਰਾ

ਅਜੀਤ ਡੈਸਕ 16-10-2025
ਕਟਾਰੀਆਂ, 15 ਅਕਤੂਬਰ (ਪ੍ਰਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਦੇ ਵਿਕਾਸ ਕਾਰਜਾਂ ਲਈ ਪ੍ਰਵਾਸੀ ਭਾਰਤੀ ਤੇ ਸਮਾਜ ਸੇਵੀ ਅਨਮੋਲ ਸਿੰਘ ਪੁੱਤਰ ਤਰਲੋਕ ਸਿੰਘ ਆਸਟ੍ਰੇਲੀਆ ਨੇ ਕਾਰਜਕਾਰੀ ਪਿ੍ੰਸੀਪਲ ਮੈਡਮ ਜਸਵਿੰਦਰ ਕੌਰ ਜਲੰਧਰ ਨੂੰ 25 ਹਜ਼ਾਰ ਰੁਪਏ ਦਾਨ ਵਜੋਂ ਭੇਟ ਕੀਤੇ | ਮੈਡਮ ਜਸਵਿੰਦਰ ਕੌਰ, ਲੈਕ. ਹਰਬੰਸ ਲਾਦੀਆਂ, ਮਾ. ਭਗਵਾਨ ਦਾਸ ਜੱਸੋਮਜਾਰਾ ਆਦਿ ਸਕੂਲ ਮੈਂਬਰਾਂ ਨੇ ਦਾਨੀ ਸੱਜਣ ਦਾ ਸਨਮਾਨ ਕਰਦਿਆਂ ਕਿਹਾ ਕਿ ਸਿੱਖਿਆ ਦੇ ਖ਼ੇਤਰ ਵਿਚ ਪ੍ਰਵਾਸੀ ਵੀਰਾਂ ਦੇ ਅਹਿਮ ਯੋਗਦਾਨ ਹੈ | ਕਿਉਂੁਕਿ ਇਨ੍ਹਾਂ ਵੀਰਾਂ ਨੇ ਪਿੰਡ ਵਾਸੀਆਂ ਵਾਂਗ ਪੱਕਾ ਤਹੱਈਆ ਕੀਤਾ ਹੋਇਆ ਕਿ ਕੋਈ ਬੱਚਾ ਘਰ ਦੀ ਗਰੀਬੀ ਕਾਰਨ ਸਿੱਖਿਆ ਤੋਂ ਵਾਂਝਾ ਨਾ ਰਹੇ | ਇਸ ਲਈ ਪ੍ਰਵਾਸੀ ਭਾਰਤੀ ਸਮੇਂ-ਸਮੇਂ ਸਕੂਲ ਦੀ ਸਹਾਇਤਾ ਕਰਦੇ ਰਹਿੰਦੇ ਹਨ | ਇਸ ਮੌਕੇ ਲੈਕ. ਦਲਜੀਤ ਸਿੰਘ ਢੇਸੀ, ਹਰਬੰਸ ਲਾਦੀਆਂ, ਭਗਵਾਨ ਦਾਸ, ਜਸਵਿੰਦਰ ਸਿੰਘ, ਹਰਮੇਸ਼ ਲਾਲ, ਰਵੀ ਬਸਰਾ, ਮੈਡਮ ਹਰਵਿੰਦਰ ਮਾਨ, ਮਨਪ੍ਰੀਤ ਕੌਰ, ਸੁਮਨਜੀਤ ਕੌਰ, ਸੰਤੋਸ਼ ਕੁਮਾਰੀ, ਸਰੋਜ ਰਾਣੀ, ਸਿਮਰਜੀਤ ਕੌਰ, ਚਰਨਜੀਤ ਕੰਗਰੌੜ ਤੇ ਨੀਲਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਚੈਨ ਸਿੰਘ ਬੋਲਾ ਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਵਲੋਂ ਮੁਫ਼ਤ ਅੱਖਾਂ ਦਾ ਕੈਂਪ 6 ਨੂੰ ਅਗਲੀ ਖ਼ਬਰ ਮਲਵਿੰਦਰ ਕੰਗ ਨੇ ਨਿੱਘੀ ਛਿੰਝ ਮੇਲੇ 'ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।