ਬੰਗਾ, 16 ਅਕਤੂਬਰ (ਕਰਮ ਲਧਾਣਾ)-ਉਪ ਮੰਡਲ ਅਫਸਰ ਪਾਵਰਕਾਮ ਸ਼ਹਿਰੀ ਬੰਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 220 ਕੇ. ਵੀ. ਸਬ ਸਟੇਸ਼ਨ ਬੰਗਾ ਵਿਖੇ ਫੀਡਰ ਦੀ ਜ਼ਰੂਰੀ ਮੇਨਟੀਨੈਂਸ ਕਰਨ ਕਰਕੇ 220 ਕੇ. ਵੀ. ਸਬ ਸਟੇਸ਼ਨ ਬੰਗਾ ਤੋਂ ਚੱਲਦੇ, 11 ਕੇ. ਵੀ. ਫੀਡਰ ਸ਼ਹਿਰੀ ਨੰ. 3, ਦੀ ਸਪਲਾਈ ਮਿਤੀ 17, 18 ਨੂੰ ਸਵੇਰੇ 10 ਵਜੇ ਤੋਂ 12 ਪੀ. ਐਮ. ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਜਿਸ ਨਾਲ ਕੌਸਮੋ ਹੁੰਡਈ ਬੰਗਾ, ਗੁਰੂ ਨਾਨਕ ਨਗਰ ਨਵਾਂਸ਼ਹਿਰ ਰੋਡ, ਜੀਂਦੋਵਾਲ, ਚਰਨ ਕੰਵਲ ਰੋਡ, ਰੇਲਵੇ ਰੋਡ, ਮੁਕੰਦਪੁਰ ਰੋਡ, ਪ੍ਰੀਤ ਨਗਰ, ਐਮ. ਸੀ. ਕਾਲੋਨੀ, ਨਿਊ ਗਾਂਧੀ ਨਗਰ ਬੰਗਾ, ਅੰਬੇਡਕਰ ਨਗਰ, ਬੰਗਾ, ਜਗਦੰਬੇ ਰਾਈਸ ਮਿੱਲ੍ਹ, ਡੈਰਿਕ ਸਕੂਲ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ |