16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਅੱਖਾਂ ਦੀ ਜਾਂਚ ਲਈ ਕੈਂਪ

ਅਜੀਤ ਡੈਸਕ 17-10-2025
ਬੰਗਾ, 16 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਜਮਾਤ 1ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਇਕ ਮੁਫ਼ਤ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ | ਇਹ ਕੈਂਪ ਰੋਟਰੀ ਕਲੱਬ ਬੰਗਾ ਵਲੋਂ ਸੇਠ ਪ੍ਰਤਾਪ ਆਈ ਕੇਅਰ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ | ਇਸ ਮੁਹਿੰਮ ਦਾ ਮਕਸਦ ਬੱਚਿਆਂ ਵਿਚ ਅੱਖਾਂ ਦੀ ਸਿਹਤ ਲਈ ਜਾਗਰੂਕਤਾ ਫੈਲਾਉਣਾ ਤੇ ਕਿਸੇ ਵੀ ਨਜ਼ਰ ਸੰਬੰਧੀ ਸਮੱਸਿਆ ਦੀ ਸਮੇਂ ਸਿਰ ਪਛਾਣ ਕਰਨਾ ਸੀ | ਡਾਕਟਰੀ ਟੀਮ ਨੇ ਹਰ ਵਿਦਿਆਰਥੀ ਦੀ ਵਿਸਥਾਰ ਵਿਚ ਜਾਂਚ ਕੀਤੀ ਤੇ ਲੋੜੀਂਦੇ ਸੁਝਾਅ ਵੀ ਦਿੱਤੇ | ਸਕੂਲ ਦੇ ਪਿ੍ੰਸਿਪਲ ਮਤੀ ਨੀਨਾ ਭਾਰਦਵਾਜ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਅਸੀਂ ਰੋਟਰੀ ਕਲੱਬ ਬੰਗਾ ਤੇ ਡਾ. ਦੇਵ ਆਸ਼ੀਸ਼ ਸੇਠ ਦਾ ਧੰਨਵਾਦ ਕਰਦੇ ਹਾਂ ਜੋ ਉਨ੍ਹਾਂ ਨੇ ਇਹ ਉਤਸ਼ਾਹਵਰਤਕ ਤੇ ਲਾਭਕਾਰੀ ਯਤਨ ਕੀਤਾ | ਪਰਵੀਨ ਕੁਮਾਰ, ਪ੍ਰਧਾਨ, ਰੋਟਰੀ ਕਲੱਬ ਬੰਗਾ ਸਰਨਜੀਤ ਸਿੰਘ, ਉਪ-ਪ੍ਰਧਾਨ, ਰੋਟਰੀ ਕਲੱਬ ਬੰਗਾ ਤੇ ਪੂਰੀ ਰੋਟਰੀ ਕਲੱਬ ਦੀ ਟੀਮ, ਜਿਨ੍ਹਾਂ ਦੀ ਲਗਨ ਤੇ ਸੇਵਾ ਨਾਲ ਇਹ ਕੈਂਪ ਸਫਲ ਹੋਇਆ | ਡੈਰਿਕ ਇੰਟਰਨੈਸ਼ਨਲ ਸਕੂਲ ਭਵਿੱਖ ਵਿੱਚ ਵੀ ਇਨ੍ਹਾਂ ਤਰ੍ਹਾਂ ਦੀਆਂ ਸਿਹਤ ਸੰਬੰਧੀ ਗਤਿਵਿਧੀਆਂ ਵਿਚ ਭਾਗ ਲੈਣ ਲਈ ਵਚਨਬੱਧ ਹੈ |
ਪਿਛਲੀ ਖ਼ਬਰ ਆਖ਼ਰ ਕੌਣ ਲਗਾਉਂਦਾ ਹੈ ਕੂੜੇ ਦੇ ਢੇਰਾਂ ਨੂੰ ਅੱਗ? ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।