ਉਸਮਾਨਪੁਰ/ਜਾਡਲਾ, 16 ਅਕਤੂਬਰ (ਸੰਦੀਪ ਮਝੂਰ, ਸੁਰਿੰਦਰ ਦੁੱਗਲ)-ਸਰਕਾਰੀ ਸਮਾਰਟ ਹਾਈ ਸਕੂਲ ਮਜਾਰਾ ਕਲਾਂ/ ਖੁਰਦ ਵਿਖੇ ਸਕੂਲ ਮੁਖੀ ਨੀਲਮ ਕੁਮਾਰੀ ਦੀ ਅਗਵਾਈ ਹੇਠ ਸਕੂਲ ਵਿਖੇ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਵਜੋਂ ਸੇਵਾਵਾਂ ਦੇਣ ਉਪਰੰਤ ਸ. ਸ. ਸ. ਸ. ਜਾਡਲਾ ਵਿਖੇ ਬਤੌਰ ਅੰਗਰੇਜ਼ੀ ਲੈਕਚਰਾਰ ਪਦ-ਉਨਤ ਹੋਣ 'ਤੇ ਅਜੈ ਕੁਮਾਰ ਚੜ੍ਹਮਾਜਰਾ ਨੂੰ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਨੀਲਮ ਕੁਮਾਰੀ, ਚੰਦਨ ਸ਼ਰਮਾ ਤੇ ਰਾਜੀਵ ਸ਼ਰਮਾ ਨੇ ਕਿਹਾ ਕਿ ਚੜ੍ਹ ਮਜਾਰਾ ਨੇ ਸਿੱਖਿਆ ਵਿਭਾਗ 'ਚ 20 ਸਾਲ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਵਧੀਆ ਸੇਵਾਵਾਂ ਦਿੱਤੀਆਂ ਹਨ | ਉਹ ਬਤੌਰ ਲੈਕਚਰਾਰ ਵੀ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਉਣਗੇ | ਇਸ ਮੌਕੇ ਅਜੈ ਕੁਮਾਰ ਵਲੋਂ ਸਕੂਲ ਨੂੰ ਅਲਮਾਰੀ, ਦਰਜਾ ਚਾਰ ਕਰਮਚਾਰੀਆਂ ਨੂੰ ਤੋਹਫੇ, ਬੱਚਿਆਂ ਨੂੰ ਸਟੇਸ਼ਨਰੀ ਤੇ ਮਠਿਆਈ ਭੇਟ ਕੀਤੀ ਗਈ | ਇਸ ਮੌਕੇ ਦਲਜਿੰਦਰ ਕੌਰ, ਨੀਰੂ ਬਾਲਾ, ਰਾਜੀਵ ਸ਼ਰਮਾ, ਚੰਦਨ ਸ਼ਰਮਾ, ਸੁਖਵਿੰਦਰ ਕੌਰ, ਸੰਤੋਸ਼ ਕੁਮਾਰੀ, ਪਿ੍ੰਸ ਪ੍ਰੀਤੀ, ਪ੍ਰਦੀਪ ਕੁਮਾਰ, ਰਾਜਵਿੰਦਰ ਕੌਰ, ਕਮਲੇਸ਼ ਕੌਰ ਆਦਿ ਵੀ ਹਾਜਰ ਸਨ |