16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਲੱਧੜ ਗੋਤ ਜਠੇਰਿਆਂ ਦਾ ਜੋੜ ਮੇਲਾ 26 ਨੂੰ

ਅਜੀਤ ਡੈਸਕ 17-10-2025
ਔੜ/ ਝਿੰਗੜਾਂ, 16 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਔੜ ਤੋਂ ਮੱਲਾਬੇਦੀਆਂ ਰੋਡ 'ਤੇ ਸਥਿਤ ਲੱਧੜ ਗੋਤ ਜਠੇਰਿਆਂ ਦੇ ਅਸਥਾਨ 'ਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਲੱਧੜ ਪਰਿਵਾਰਾਂ ਤੇ ਐਨ. ਆਰ. ਆਈ. ਸੰਗਤਾਂ ਦੇ ਸਹਿਯੋਗ ਨਾਲ ਆਪਣੇ ਪੁਰਖਿਆਂ ਦੀ ਯਾਦ 'ਚ ਸਾਲਾਨਾ ਜੋੜ ਮੇਲਾ 26 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਦੀ ਤਿਆਰੀ ਸੰਬੰਧੀ ਰੱਖੀ ਗਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਰਾਮ ਲੁਭਾਇਆ ਲੱਧੜ ਨਵਾਂਸ਼ਹਿਰ ਨੇ ਆਪਣੇ ਸਾਥੀ ਪ੍ਰਬੰਧਕਾਂ ਨਾਲ ਦੱਸਿਆ ਕਿ ਇਸ ਦਿਨ ਸਵੇਰ ਵੇਲੇ ਕਈ ਧਾਰਮਿਕ ਰਸਮਾਂ ਹੋਣਗੀਆਂ, ਜਿਸ ਉਪਰੰਤ ਚਾਹ-ਪਕੌੜਿਆਂ ਦਾ ਲੰਗਰ ਹੋਵੇਗਾ ਅਤੇ ਸਟੇਜ ਦੀ ਸ਼ੁਰੂਆਤ ਹੋਵੇਗੀ, ਜਿਸ ਵਿੱਚ ਵੱਖ-ਵੱਖ ਕਲਾਕਾਰਾਂ ਤੋਂ ਇਲਾਵਾ ਨਾਮਵਰ ਗਾਇਕਾ ਰਾਣੀ ਅਰਮਾਨ ਵਲੋਂ ਆਪਣਾ ਧਾਰਮਿਕ ਪੇਸ਼ ਕੀਤਾ ਜਾਵੇਗਾ | ਇਸ ਮੌਕੇ ਲੱਧੜ ਪਰਿਵਾਰਾਂ ਨਾਲ ਸੰਬੰਧਤ ਐਸ. ਆਰ. ਲੱਧੜ ਰਿਟਾਇਰਡ ਪਿ੍ੰਸੀਪਲ ਸਕੱਤਰ ਪੰਜਾਬ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਪੰਜਾਬ ਤੋਂ ਇਲਾਵਾ ਹੋਰ ਕਈ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਵਿਸ਼ੇਸ਼ ਤੌਰ 'ਤੇ ਪੁੱਜਣਗੇ | ਇਸ ਮੌਕੇ ਅਜੀਤ ਸਿੰਘ ਬੀਕਾ ਕੈਸ਼ੀਅਰ, ਡਾ. ਬਲਿਹਾਰ ਸਿੰਘ ਲੜੋਆ ਉੱਪ ਪ੍ਰਧਾਨ, ਡਾ. ਮਨਜੀਤ ਲੱਧੜ ਤੇ ਸਤਪਾਲ ਸਿੰਘ ਸਕੱਤਰ, ਰਾਕੇਸ਼ ਕੁਮਾਰ ਕਰਨਾਣਾ, ਹਰਬੰਸ ਲਾਲ, ਰਾਣੀ ਕੌਰ, ਪ੍ਰੇਮ ਲਾਲ, ਕੁਲਦੀਪ ਸਿੰਘ, ਰਾਜ ਕੁਮਾਰ ਕਿੱਤਣਾ, ਕਰਮਜੀਤ ਸਿੰਘ, ਹਰਬੰਸ ਲਾਲ, ਬੀਬੀ ਹਰਮੇਸ਼ ਕੌਰ, ਗਗਨਦੀਪ ਅਤੇ ਕਰਨ ਕੁਮਾਰ ਤੋਂ ਇਲਾਵਾ ਹੋਰ ਕਈ ਪ੍ਰਬੰਧਕ ਤੇ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਕੇ. ਸੀ. ਮੈਨੇਜਮੈਂਟ 'ਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਨੇ ਬੂਟੇ ਲਗਾਏ ਅਗਲੀ ਖ਼ਬਰ ਅਜੈ ਕੁਮਾਰ ਚੜ੍ਹਮਾਜਰਾ ਨੂੰ ਪਦ ਉ ੱਨਤ ਹੋਣ 'ਤੇ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।