ਬੰਗਾ, 16 ਅਕਤੂਬਰ (ਸੁਰਿੰਦਰ ਸਿੰਘ ਕਰਮ)-ਐਚ. ਆਰ ਇਲੈਕਟ੍ਰਾਨਿਕਸ ਗੜ੍ਹਸ਼ੰਕਰ ਰੋਡ ਬੰਗਾ ਵਲੋਂ ਤਿਉਹਾਰਾਂ ਦੇ ਮੌਕੇ ਸੈਮਸੰਗ ਕੰਪਨੀ ਦੇ ਵਾਸ਼ਰ ਐਂਡ ਡਰਾਇਰ ਮਸ਼ੀਨ ਤੇ ਐਲ. ਈ. ਡੀ. ਨਿਊ ਕਿਊਲੈੱਟ ਦੀ ਲਾਂਚਿੰਗ ਹਿੱਤ ਲਾਂਚਿੰਗ ਸਮਾਗਮ ਧੂਮ-ਧਾਮ ਨਾਲ ਕਰਾਇਆ | ਜਿਸ ਦੌਰਾਨ ਇਨ੍ਹਾਂ ਨਵੇਂ ਮਾਡਲਾਂ ਤੋਂ ਇਲਾਕੇ ਦੀ ਸ਼ਖ਼ਸੀਅਤ ਗੁਰਚਰਨ ਸਿੰਘ ਕਾਹਮਾ ਐਮ. ਡੀ. ਜੀ. ਐਸ. ਫਾਇਨੈਂਸ ਕੰਪਨੀ ਨੇ ਪਰਦਾ ਹਟਾ ਕੇ ਲਾਂਚਿੰਗ ਦੀ ਰਸਮ ਨਿਭਾਈ | ਇਸ ਮੌਕੇ ਅਦਾਰੇ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਲਧਾਣਾ ਉੱਚਾ, ਸਹਾਇਕ ਮੈਨੇਜਿੰਗ ਡਾਇਰੈਕਟਰ ਬਲਜੋਤ ਸਿੰਘ ਲਧਾਣਾ ਉੱਚਾ, ਮੈਨੇਜਰ ਸੁਖਜਿੰਦਰ ਸਿੰਘ, ਸਹਾਇਕ ਮੈਨੇਜਰ ਮੈਡਮ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ | ਇਸ ਮੌਕੇ ਜੁੜੇ ਗਾਹਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਰਜਿੰਦਰ ਸਿੰਘ ਲਧਾਣਾ ਉੱਚਾ ਨੇ ਦੱਸਿਆ ਕਿ ਇਸ ਦੀਵਾਲੀ ਮੌਕੇ ਇਨ੍ਹਾਂ ਇਲੈਕਟ੍ਰਾਨਿਕ ਆਈਟਮਾਂ 'ਤੇ ਟਰਿੱਪਲ ਜ਼ੀਰੋ ਸਕੀਮ ਤਹਿਤ ਗਾਹਕਾਂ ਨੂੰ ਭਾਰੀ ਆਰਥਿਕ ਲਾਭ ਦਿੱਤਾ ਜਾ ਰਿਹਾ ਹੈ | ਉਨ੍ਹਾਂ ਟਰਿੱਪਲ ਜ਼ੀਰੋ ਡਾਊਨ ਪੇਮੈਂਟ, ਜ਼ੀਰੋ ਵਿਆਜ ਦਰ ਤੇ ਜ਼ੀਰੋ ਫਾਈਲ ਖਰਚਾ ਦੇ ਲਾਭ ਦਿੱਤਾ ਜਾ ਰਹੇ ਹਨ | ਉਨ੍ਹਾਂ ਕਿਹਾ ਇੰਸਟਾਲੇਸ਼ਨ ਦਾ ਖਰਚਾ ਵੀ ਜ਼ੀਰੋ ਹੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਕ੍ਰੈਡਿਟ ਕਾਰਡ 'ਤੇ ਕੈਸ਼ ਬੈਕ ਦਾ ਆਫਰ ਵੀ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡਾ ਗਾਹਕ ਸਾਡੇ ਲਈ ਬੇਹੱਦ ਕੀਮਤੀ ਹੈ | ਇਸ ਕਰ ਕੇ ਉਸ ਦਾ ਹਰ ਪ੍ਰਕਾਰ ਦਾ ਫਾਇਦਾ ਸਾਡਾ ਨੈਤਿਕ ਫਰਜ਼ ਹੈ | ਇਸ ਮੌਕੇ ਉਕਤ ਅਧਿਕਾਰੀਆਂ ਤੋਂ ਇਲਾਵਾ ਮੈਡਮ ਸੁੰਮਨਪ੍ਰੀਤ ਕੌਰ, ਕੁਲਦੀਪ ਸਿੰਘ, ਮੈਫਮ ਪਿ੍ਆ, ਕਮਲਜੀਤ ਕੌਰ, ਜਸਪ੍ਰੀਤ ਕੌਰ ਸੁੱਜੋਂ, ਬਲਜੀਤ ਕੌਰ, ਨਿਸ਼ਾ, ਲਵਪ੍ਰੀਤ ਕੌਰ, ਜਸਪ੍ਰੀਤ ਕੌਰ, ਮਹਿਨਾਜ਼, ਪੂਜਾ ਸ਼ਰਮਾ, ਸਿਮਰਨਦੀਪ ਕੌਰ, ਪਰਮਿੰਦਰ ਕੌਰ, ਗਗਨਦੀਪ ਸਿੰਘ ਲਧਾਣਾ ਉੱਚਾ, ਭੁਪਿੰਦਰ ਸਿੰਘ ਗੋਬਿੰਦਪੁਰੀ ਆਦਿ ਹਾਜ਼ਰ ਸਨ