ਬੰਗਾ, 16 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਵੀਰ ਕਰਨਾਣਾ ਨੇ ਹਲਕਾ ਬੰਗਾ ਦੇ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ ਤੇ ਸਹਿ ਇੰਚਾਰਜ ਖੁਸ਼ਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬੀਤੇ ਦਿਨੀਂ ਪਾਰਟੀ ਹਾਈਕਮਾਨ ਵਲੋਂ ਸਾਰੇ ਪੰਜਾਬ ਵਿਚ ਮੀਡੀਆ ਇੰਚਾਰਜ ਲਗਾਏ ਹਨ ਜੋ ਕਿ ਪਾਰਟੀ ਦੀ ਹਰੇਕ ਗਤੀਵਿਧੀ ਨੂੰ ਮੀਡੀਆ ਰਾਹੀਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕਰਨਗੇ | ਬੰਗਾ ਵਿਧਾਨ ਸਭਾ ਤੋਂ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ ਤੇ ਸਹਿ ਇੰਚਾਰਜ ਖੁਸ਼ਵਿੰਦਰ ਸਿੰਘ ਨੂੰ ਲਗਾ ਕੇ ਪਾਰਟੀ ਵਾਲੰਟੀਅਰਾਂ ਦਾ ਮਾਣ ਵਧਾਇਆ ਹੈ | ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਬਲਵੀਰ ਸਿੰਘ ਕਰਨਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਪਾਰਟੀ ਹਾਈਕਮਾਨ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਾਲੰਟੀਅਰਾਂ ਦਾ ਮਾਣ ਦਿੰਦੇ ਹੋਏ ਅਹੁਦੇਦਾਰੀਆਂ ਨਾਲ ਸਨਮਾਨਿਤ ਕੀਤਾ ਜਾਵੇ | ਇਸ ਮੌਕੇ 'ਤੇ ਸਤਨਾਮ ਸਿੰਘ ਝਿੱਕਾ, ਕੁਲਵੀਰ ਸਿੰਘ ਪਾਬਲਾ, ਬਲਵੀਰ ਸਿੰਘ ਪਾਬਲਾ, ਗੌਰਵ, ਖੁਸ਼ਵਿੰਦਰ ਸਿੰਘ ਸਹਿ ਇੰਚਾਰਜ ਮੀਡੀਆ ਅਤੇ ਮੀਡੀਆ ਇੰਚਾਰਜ ਸ. ਮਨਜੀਤ ਸਿੰਘ ਨਾਮਧਾਰੀ, ਕਿਸਾਨ ਆਗੂ ਬਲਿਹਾਰ ਸਿੰਘ ਮਾਨ, ਪਲਵਿੰਦਰ ਸਿੰਘ ਮਾਨ, ਡਾ. ਰਾਮੇਸ਼ ਕਪਿਲ ਅਤੇ ਹੋਰ ਬਹੁਤ ਸਾਰੇ ਪਾਰਟੀ ਵਾਲੰਟੀਅਰ ਮੌਜੂਦ ਸਨ |