ਮੱਲ੍ਹਾ ਬੇਦੀਆਂ ਵਿਖੇ ਸੰਤ ਬਾਬਾ ਜਗਵਾਣਾ ਸਾਹਿਬ ਦੀ ਯਾਦ ਨੂੰ ਸਮਰਪਿਤ ਹਲਟ ਦੌੜਾਂ ਕਰਵਾਈਆਂ
ਅਜੀਤ ਡੈਸਕ
17-10-2025
ਔੜ/ਝਿੰਗੜਾਂ, 16 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਮੱਲਾ ਬੇਦੀਆਂ ਵਿਖੇ ਸੰਤ ਬਾਬਾ ਜਗਵਾਣਾ ਸਾਹਿਬ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸੰਤ ਬਾਬਾ ਜਗਵਾਣਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਐਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਲਟ ਦੌੜਾਂ ਕਰਵਾਈਆਂ ਗਈਆਂ, ਜਿਸ ਦਾ ਉਦਘਾਟਨ ਸੋਹਣ ਸਿੰਘ ਗਰਚਾ ਕੈਨੇਡਾ, ਬਿੰਦਾ ਸਿੰਘ ਯੂ. ਐਸ. ਏ., ਸੁਰਜੀਤ ਸਿੰਘ, ਬਲਵੀਰ ਸਿੰਘ ਯੂ. ਕੇ., ਧਰਮਿੰਦਰ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ ਬੈਂਸ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਆਦਿ ਸਹਿਯੋਗੀ ਸੱਜਣਾਂ ਵਲੋਂ ਸਾਂਝੇ ਤੌਰ 'ਤੇ ਕੀਤਾ | ਇਨ੍ਹਾਂ ਹਲਟ ਦੌੜਾਂ 'ਚ 100 ਦੇ ਕਰੀਬ ਜੋਗ ਮਾਲਕਾਂ ਨੇ ਭਾਗ ਲਿਆ, ਜਿਸ 'ਚ ਸੁਰਜੀਤ ਸਿੰਘ ਸਾਧਪੁਰ ਦੀ ਜੋਗ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਬੁਲਟ ਮੋਟਰਸਾਈਕਲ 'ਤੇ ਕਬਜ਼ਾ ਕੀਤਾ ਜਦ ਕਿ ਬਲਜੀਤ ਸਿੰਘ ਕੁਰਾਲੀ ਦੀ ਜੋਗ ਨੇ ਦੂਜਾ, ਰੇਸ਼ਮ ਸਿੰਘ ਸਾਧਪੁਰ ਨੇ ਤੀਜਾ, ਸੰਦੀਪ ਸੁੰਨੜ ਦੀ ਜੋਗ ਨੇ ਚੌਥਾ ਤੇ ਪੰਜਵਾਂ ਹਰਪ੍ਰੀਤ ਸਿੰਘ ਮੱਲਾ ਬੇਦੀਆਂ ਦੀ ਜੋਗ ਨੇ ਛੇਵਾਂ ਸਥਾਨ ਆਦਿ ਜੋਗ ਮਾਲਕਾਂ ਨੇ ਆਪਣੇ-ਆਪਣੇ ਇਨਾਮ 'ਤੇ ਕਬਜ਼ਾ ਕੀਤਾ | ਜੇਤੂ ਤੇ ਉਪ ਜੇਤੂ ਜੋਗ ਮਾਲਕਾਂ ਨੂੰ ਸ਼ਾਨਦਾਰ ਟਰਾਫੀਆਂ ਤੇ ਨਕਦ ਰਾਸ਼ੀ ਨਾਲ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ | ਸਟੇਜ ਸਕੱਤਰ ਦੀ ਅਹਿਮ ਭੂਮਿਕਾ ਨਿਭਾਉਂਦਿਆਂ ਹਰਨੇਕ ਸਿੰਘ ਨੇਕਾ ਸਾਬਕਾ ਸਰਪੰਚ ਮੱਲਾ ਬੇਦੀਆਂ ਵਲੋਂ ਹਲਟ ਦੌੜਾਂ ਦੇਖਣ ਆਏ ਦਰਸ਼ਕ ਪ੍ਰੇਮੀਆਂ ਅਤੇ ਸਹਿਯੋਗੀ ਸੇਵਾਦਾਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਆਖਿਆ ਕਿ ਪੇਂਡੂ ਸੱਭਿਆਚਾਰ ਖੇਡ ਮੇਲੇ ਸਾਨੂੰ ਭਾਰੀ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ | ਇਸ ਮੌਕੇ ਸੋਹਣ ਸਿੰਘ ਗਰਚਾ ਕੈਨੇਡਾ, ਬਿੰਦਾ ਸਿੰਘ ਯੂ. ਐਸ. ਏ., ਹਰਨੇਕ ਸਿੰਘ ਨੇਕਾ ਸਾਬਕਾ ਸਰਪੰਚ, ਸੁਰਜੀਤ ਸਿੰਘ, ਬਲਵੀਰ ਸਿੰਘ ਯੂ. ਕੇ., ਧਰਮਿੰਦਰ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ ਬੈਂਸ, ਸੁਖਵਿੰਦਰ ਸਿੰਘ, ਬਾਬਾ ਰਵਿੰਦਰ ਸਿੰਘ ਮੱਲਾ ਬੇਦੀਆਂ, ਸੁਖਦੇਵ ਸਿੰਘ ਆਦਿ ਸਾਥੀਆਂ ਵਲੋਂ ਜੇਤੂ ਤੇ ਉਪ ਜੇਤੂ ਜੋਗ ਮਾਲਕਾਂ ਨੂੰ ਸ਼ਾਨਦਾਰ ਯਾਦਗਾਰੀ ਚਿੰਨ੍ਹਾਂ ਤੇ ਭਾਰੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਰਾਜਵੀਰ ਕੌਰ ਸਰਪੰਚ, ਸਾਬਕਾ ਸਰਪੰਚ ਹਰਨੇਕ ਸਿੰਘ ਨੇਕਾ, ਬੂਟਾ ਸਿੰਘ, ਗੁਰਦਿਆਲ ਚੰਦ ਤੇ ਕੁਲਵਿੰਦਰ ਕੌਰ, ਕੁਲਵਰਨ ਸਿੰਘ, ਹਰਪ੍ਰੀਤ ਸਿੰਘ ਹੈਪੀ, ਬਲਜਿੰਦਰ ਸਿੰਘ ਬਿੰਦਾ ਕੈਨੇਡਾ, ਕੁਲਵੰਤ ਸਿੰਘ ਯੂ.ਐਸ.ਏ, ਗੁਰਪ੍ਰੀਤ ਸਿੰਘ ਕੰਗ ਸਾਬੂ ਆਦਿ ਹਾਜ਼ਰ ਸਨ |