16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮੋਦੀ ਸਰਕਾਰ ਮਹਿੰਗਾਈ 'ਤੇ ਕਾਬੂ ਪਾਉਣ 'ਚ ਅਸਫਲ ਰਹੀ-ਰੱਕੜ

ਅਜੀਤ ਡੈਸਕ 17-10-2025
ਮਜਾਰੀ/ਸਾਹਿਬਾ, 16 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਕਾਂਗਰਸ ਪਾਰਟੀ ਦੇ ਐਸ. ਸੀ. ਸੈੱਲ ਦੇ ਸੇਵਾ ਦੱਲ ਦੀ ਮੀਟਿੰਗ ਬਲਾਕ ਸੜੋਆ ਦੇ ਪ੍ਰਧਾਨ ਸਤਵਿੰਦਰ ਰੱਕੜ ਦੀ ਅਗਵਾਈ ਪਿੰਡ ਰੱਕੜਾਂ ਢਾਹਾ ਵਿਖੇ ਹੋਈ, ਜਿਸ 'ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ | ਇਸ ਮੌਕੇ ਪਾਰਟੀ ਦੀ ਮਜ਼ਬੂਤੀ 'ਤੇ ਵਿਸਥਾਰ ਲਈ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਵੀ ਨਿੰਦਾ ਕੀਤੀ ਗਈ | ਪ੍ਰਧਾਨ ਸਤਵਿੰਦਰ ਰੱਕੜ ਨੇ ਕਿਹਾ ਕਿ ਇਸ ਵੇਲੇ ਪੂਰੇ ਦੇਸ਼ ਵਿਚ ਮਹਿੰਗਾਈ ਸਿੱਖਰ 'ਤੇ ਪਹੁੰਚ ਚੁੱਕੀ ਹੈ | ਨੌਜਵਾਨ ਵਰਗ ਬੇਰੁਜਗਾਰੀ ਦੀ ਮਾਰ ਹੇਠ ਆ ਚੁੱਕਾ ਹੈ | ਸਰਕਾਰ ਕੋਲ ਸਿਰਫ ਗੱਲਾਂ ਤੋਂ ਸਿਵਾਏ ਕੁਝ ਵੀ ਨਹੀਂ ਹੈ | ਇਸ ਮੌਕੇ ਭੁਪਿੰਦਰ ਪਨੇਸਰ, ਭਾਗ ਸਿੰਘ ਰੱਕੜ, ਜਸਵੀਰ ਸਿੰਘ ਨੰਬਰਦਾਰ, ਬਲਦੇਵ ਰਾਜ ਸ਼ਾਸ਼ਤਰੀ, ਕੁਲਵੀਰ ਸਿੰਘ, ਰਸ਼ਪਾਲ ਪੇਂਟਰ, ਸੋਡੀ ਸੈਂਪਲਾ, ਸੰਤੋਖ ਸਿੰਘ ਫੌਜੀ, ਪਿਆਰਾ ਸਿੰਘ, ਭਜਨ ਸੈਂਪਲਾ, ਅਸ਼ੋਕ ਕੁਮਾਰ, ਬੱਬੂ ਪਨੇਸਰ, ਤਰਸੇਮ ਲਾਲ, ਸੋਖਾ, ਕੁਰੀ ਪੇਂਟਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੇ. ਸੀ. ਪਬਲਿਕ ਸਕੂਲ ਵਿਖੇ ਮਹਿੰਦੀ ਮੁਕਾਬਲੇ 'ਚ ਆਰਜ਼ੂ-ਏਨਾ ਗਰੁੱਪ ਰਿਹਾ ਅੱਵਲ ਅਗਲੀ ਖ਼ਬਰ ਪਾਠਕ ਸੱਥ ਨਵਾਂਸ਼ਹਿਰ ਵਲੋਂ 'ਦਿਮਾਗੀ ਗੁਲਾਮੀ' ਕਿਤਾਬ 'ਤੇ ਵਿਚਾਰ-ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।