ਨਵਾਂਸ਼ਹਿਰ, 16 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕੇ. ਸੀ. ਪਬਲਿਕ ਸਕੂਲ ਵਿਖੇ ਪਿ੍ੰਸੀਪਲ ਅਸ਼ਵਨੀ ਦੱਤਾ ਦੀ ਦੇਖ-ਰੇਖ 'ਚ ਕਰਵਾ ਚੌਥ 'ਤੇ ਵਿਸ਼ੇਸ ਮਹਿੰਦੀ ਮੁਕਾਬਲਾ ਕਰਵਾਇਆ | ਇਸ 'ਚ ਚਾਰਾਂ ਹਾਊਸਾਂ ਦੇ ਪੰਜਵੀਂ ਕਲਾਸ ਤੋਂ ਲੈ ਕੇ ਬਾਂਰਵੀਂ ਤੱਕ ਦੇ 40 ਵਿਦਿਆਰਥਣਾਂ ਨੇ ਇਕ ਦੂਜੇ ਦੇ ਹੱਥਾਂ 'ਤੇ ਮਹਿੰਦੀ ਲਗਾਈ | ਮੁਕਾਬਲੇ 'ਚ ਵਿਦਿਆਰਥੀਆਂ ਨੇ ਇਕ ਦੂਜੇ ਦੇ ਹੱਥਾਂ 'ਤੇ ਵੱਖੋ-ਵੱਖ ਡਿਜ਼ਾਈਨ ਬਣਾਏ, ਜਿਨ੍ਹਾਂ 'ਚ ਰਾਜਸਥਾਨੀ, ਮਾਰਵਾੜੀ, ਏਰੇਵਿਕ, ਸ਼ੈੱਡੋਂ ਮਹਿੰਦੀ, ਬੰਬੇ ਕੱਟ ਤੇ ਦੁਲਹਨ ਸਜਾਉਣ ਵਾਲੇ ਡਿਜਾਇਨ ਬਣਾਏ | ਹੈੱਡਮਾਸਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਗਿਆਵੀਂ ਦੀ ਆਰਜੂ-ਏਨਾ ਗਰੁੱਪ ਨੇ ਪਹਿਲਾ, ਬਾਂਰਵੀਂ ਦੀ ਜਸਲੀਨ ਕੌਰ-ਟੀਚਰ ਹੀਨਾ ਖੰਨਾ ਗਰੁੱਪ ਨੇ ਦੂਜਾ, ਅੱਠਵੀਂ ਕਲਾਸ ਦੀ ਸੁਖਮਨ-ਗੁਰਲੀਨ ਗਰੁੱਪ ਨੇ ਤੀਜਾ ਸਥਾਨ ਪਾਇਆ ਹੈ | ਇਸ ਦੇ ਨਾਲ ਹੀ ਦਸਵੀਂ ਕਲਾਸ ਦੀ ਅਵਨੀਤ-ਦੀਪਿਕਾ ਗਰੁੱਪ ਨੂੰ ਹੌਸਲਾ ਅਫਜਾਈ ਦਾ ਇਨਾਮ ਮਿਲਿਆ | ਪਿ੍ੰਸੀਪਲ ਅਸ਼ਵਨੀ ਦੱਤਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਮਹਿੰਦੀ ਦੇ ਹੁਨਰ ਵਿਚ ਮਦਦ ਕਰਦੇ ਹਨ | ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ, ਉਨ੍ਹਾਂ ਦੱਸਿਆ ਕਿ ਮਹਿੰਦੀ ਸਿਰਫ਼ ਕਰਵਾ ਚੌਥ 'ਤੇ ਹੀ ਨਹੀਂ ਸਗੋਂ ਹੋਰ ਖ਼ੁਸ਼ੀ ਦੇ ਮੌਕਿਆਂ 'ਤੇ ਵੀ ਹੱਥਾਂ 'ਤੇ ਲਗਾਈ ਜਾਂਦੀ ਹੈ | ਬੱਚਿਆਂ ਲਈ ਮਹਿੰਦੀ ਲਗਾਉਣਾ ਸਿੱਖਣਾ ਬਹੁਤ ਜ਼ਰੂਰੀ ਹੈ | ਜੱਜ ਦੀ ਭੂਮਿਕਾ ਸੁਜਾਤਾ, ਲਵਪ੍ਰੀਤ ਤੇ ਰੰਜਨਾ ਨੇ ਅਦਾ ਕੀਤੀ | ਇਸ ਮੌਕੇ ਹੈੱਡਮਾਸਟਰ ਗੁਰਪ੍ਰੀਤ ਸਿੰਘ, ਰਾਜਵੀਰ ਕੌਰ, ਸੁਰਿੰਦਰ ਪਾਲ ਕੌਰ, ਹਰਦੀਪ ਸੰਧੂ, ਹਿਨਾ ਖੰਨਾ ਤੇ ਪੀ. ਆਰ. ਓ. ਵਿਪਨ ਕੁਮਾਰ ਮੌਜੂਦ ਸਨ |