16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਬਲਾਕ ਇਕਾਈ ਨਵਾਂਸ਼ਹਿਰ ਦੀ ਮੀਟਿੰਗ

ਅਜੀਤ ਡੈਸਕ 17-10-2025
ਨਵਾਂਸ਼ਹਿਰ, 16 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਬਲਾਕ ਨਵਾਂਸ਼ਹਿਰ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਪਰਮਜੀਤ ਬੱਧਣ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਸਮੂਹ ਬਲਾਕ ਮੈਂਬਰਾਨ ਨੂੰ ਮੈਂਬਰਸ਼ਿਪ ਸਰਟੀਫਿਕੇਟਾਂ ਦਾ ਵਟਾਂਦਰਾ ਕੀਤਾ | ਉਪਰੰਤ ਮੀਟਿੰਗ 'ਚ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਗੰਭੀਰ ਪੂਰਵਕ ਚਰਚਾ ਕੀਤੀ ਗਈ | ਸਟੇਟ ਚੇਅਰਮੈਨ ਡਾਕਟਰ ਪ੍ਰੇਮ ਸਲੋਹ ਤੇ ਬਲਾਕ ਪ੍ਰਧਾਨ ਡਾ. ਪਰਮਜੀਤ ਬੱਧਣ ਤੇ ਬਲਾਕ ਜਨਰਲ ਸਕੱਤਰ ਡਾਕਟਰ ਮਨਜਿੰਦਰ ਸੱਲ੍ਹਣ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ਹਮੇਸ਼ਾ ਸਾਫ ਸੁਥਰੀ ਪ੍ਰੈਕਟਿਸ ਕਰਨੀ ਚਾਹੀਦੀ ਹੈ | ਮੀਟਿੰਗ ਵਿਚ ਮੱਧ ਪ੍ਰਦੇਸ਼ ਵਿਚ ਗ਼ਲਤ ਦਵਾਈ ਨਾਲ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ 'ਚ ਬਲਾਕ ਕੈਸ਼ੀਅਰ ਡਾ. ਬਲਵਿੰਦਰ ਬੈਸ, ਡਾ. ਰਾਹੁਲ, ਡਾ. ਤਰਸੇਮ, ਡਾ. ਸੁਰਿੰਦਰ, ਡਾ. ਜੋਗਿੰਦਰ, ਡਾ. ਰਣਜੀਤ, ਡਾ. ਕਪੂਰ, ਡਾ. ਸਤਨਾਮ, ਡਾ. ਦਿਲਬਾਗ, ਡਾ. ਸੰਤੋਖ, ਡਾ. ਸੰਤੋਸ਼, ਡਾ. ਅਰੋੜਾ, ਡਾ. ਸੰਦੀਪ, ਡਾ. ਨਿਰਮਲ, ਡਾ. ਇੰਦਰਜੀਤ, ਡਾ. ਦਲਵੀਰ, ਡਾ. ਤੇਜਿੰਦਰ, ਡਾ. ਅਮਰਜੀਤ, ਡਾ. ਚੰਦਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਮੂੰਹ ਖੁਰ ਵੈਕਸੀਨ ਦੀ 7ਵੇਂ ਰਾਊਾਡ ਦੀ ਸ਼ੁਰੂਆਤ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਬਲਾਚੌਰ ਦਾ ਨੀਂਹ ਪੱਥਰ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।