20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪਟਾਕੇ ਵਜਾਉਣ ਦੀ ਥਾਂ ਬੂਟੇ ਲਗਾ ਕੇ ਗ੍ਰੀਨ ਦਿਵਾਲੀ ਮਨਾਉਣ ਦਾ ਦਿੱਤਾ ਸੱਦਾ

ਅਜੀਤ ਡੈਸਕ 18-10-2025
ਨਵਾਂਸ਼ਹਿਰ, 17 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪਿਛਲੇ 22 ਸਾਲਾਂ ਤੋਂ ਵਾਤਾਵਰਨ ਦੀ ਸਾਂਭ-ਸੰਭਾਲ ਲਈ ਜਾਗਰੂਕ ਕਰ ਰਹੀ ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਚੂਹੜਪੁਰ ਦੇ ਸਰਕਾਰੀ ਮਿਡਲ ਸਮਾਰਟ ਸਕੂਲ 'ਚ ਜਾਗਰੂਕਤਾ ਸੈਮੀਨਾਰ ਲਗਾਇਆ | ਇਸ ਮੌਕੇ ਸੁਸਾਇਟੀ ਦੇ ਮੈਂਬਰ ਬਲਜੀਤ ਚੋਪੜਾ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਸਾਡੇ ਦੇਸ਼ ਦਾ ਮੁੱਖ ਤਿਉਹਾਰ ਹੈ | ਇਹ ਆਪਸੀ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ | ਸਮੇਂ ਦੇ ਨਾਲ ਇਸ ਨੂੰ ਮਨਾਉਣ ਦੇ ਤੌਰ ਤਰੀਕੇ ਤੇਜ਼ੀ ਨਾਲ ਬਦਲ ਰਹੇ ਹਨ | ਨੌਜਵਾਨ ਪੀੜ੍ਹੀ ਪਟਾਕੇ ਵਜਾਉਣ ਨੂੰ ਹੀ ਖੁਸ਼ੀ ਮਨਾਉਣ ਦਾ ਇੱਕੋ ਇਕ ਤਰੀਕਾ ਸਮਝ ਬੈਠੀ ਸੀ | ਇਸ ਨਾਲ ਭਾਰੀ ਮਾਤਰਾ 'ਚ ਪਰਦੂਸ਼ਣ ਪੈਦਾ ਹੁੰਦਾ ਹੈ ਤੇ ਅੱਗ ਲਗਣ ਦੀਆਂ ਘਟਨਾਵਾਂ ਵਾਪਰਨ ਦਾ ਖ਼ਤਰਾ ਵੱਧ ਜਾਂਦਾ ਹੈ, ਤੋਂ ਮੁੱਖ ਮੋੜਨ ਦਾ ਮੌਕਾ ਹੈ | ਸੁਸਾਇਟੀ ਦੇ ਮੈਂਬਰ ਧਰਮਪਾਲ ਬਾਲੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਰਵਾਇਤੀ ਤਰੀਕੇ ਨਾਲ ਮਨਾਏ ਜਾਣ ਦੀ ਗੱਲ ਕਰਦਿਆਂ ਕਲੀਨ ਅਤੇ ਗ੍ਰੀਨ ਦੀਵਾਲੀ ਮਨਾਉਣ ਦੇ ਉਦੇਸ਼ ਨਾਲ ਸਕੂਲ ਵਿੱਚ ਬੂਟੇ ਵੀ ਲਗਾਏ ਗਏ | ਉਨ੍ਹਾਂ ਕਿਹਾ ਪੇਂਡੂ ਇਲਾਕਿਆਂ 'ਚ ਝੋਨੇ ਦੀ ਫਸਲ ਕਟਾਈ ਲਈ ਤਿਆਰ ਹੈ | ਆਤਿਸ਼ਬਾਜੀ ਨਾਲ ਭਾਰੀ ਮਾਤਰਾ 'ਚ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ | ਇਸ ਲਈ ਲੋੜ ਪੈਣ 'ਤੇ ਫਾਇਰ ਬਿ੍ਗੇਡ ਦਾ ਫੋਨ ਨੰਬਰ 101, ਐਂਬੂਲੈਂਸ ਨੰਬਰ 108 ਤੇ ਪੁਲੀਸ ਦਾ 112 ਨੰਬਰ 'ਤੇ ਸਹਾਇਤਾ ਲੈਣੀ ਚਾਹੀਦੀ ਹੈ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਅਰੁਣ ਕੁਮਾਰ ਬਾਲੀ, ਧਰਮ ਪਾਲ ਬਾਲੀ, ਕੁਲਦੀਪ ਕੁਮਾਰ, ਬਲਜੀਤ ਚੋਪੜਾ ਅਤੇ ਸਕੂਲ ਮੁਖੀ ਸਟੇਟ ਅਵਾਰਡੀ ਰਾਮ ਲਾਲ, ਪਰਮਿੰਦਰ ਕੌਰ, ਰਵਨੀਤ ਕੌਰ, ਕਮਲਜੀਤ ਕੌਰ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਬੰਗਾ 'ਚ ਮਾਪੇ ਅਧਿਆਪਕ ਮਿਲਣੀ ਸਮਾਗਮ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ 'ਸਵੈ ਇਛੱਕ ਖੂਨਦਾਨ ਕੈਂਪ' ਲੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।