ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ 'ਸਵੈ ਇਛੱਕ ਖੂਨਦਾਨ ਕੈਂਪ' ਲੱਗਾ
ਅਜੀਤ ਡੈਸਕ
18-10-2025
ਉਨ੍ਹਾਂ ਨੇ ਕਾਲਜ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ ਤੇ ਇਹੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ | ਖ਼ੂਨਦਾਨ ਕਰਨ ਨਾਲ ਅਸੀਂ ਅਨੇਕ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ | ਉਨ੍ਹਾਂ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਸੰਤੁਸ਼ਟੀ ਮਿਲਦੀ ਹੈ | ਇਸ ਮੌਕੇ ਬਲੱਡ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਬੀ. ਟੀ. ਓ. ਡਾ. ਰਾਹੁਲ ਗੋਇਲ ਨੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਿਰਫ਼ ਇਕ ਹੀ ਮਰੀਜ਼ ਨੂੰ ਨਹੀਂ ਬਲਕਿ ਇਕ ਤੋਂ ਵੱਧ ਮਰੀਜ਼ਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ, ਕਿਉਂਕਿ ਖੂਨ ਦੇ ਚਾਰ ਕੰਪੋਨੈਂਟ ਪਲਾਜਮਾ, ਆਰ. ਬੀ. ਸੀ. ਪਲੇਟਲੈਟ ਦੇ ਤੌਰ 'ਤੇ ਅਤੇ ਹਿਮੋਫੀਲੀਆਂ ਦੇ ਮਰੀਜ਼ਾਂ ਵਿਚ ਕਲੋਟਿੰਗ ਫੈਕਟਰ ਲਈ ਕੰਮ ਆਉਂਦੇ ਹਨ | ਕਾਲਜ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਵਲੋਂ ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ, ਬਲੱਡ ਸੈਂਟਰ ਦੀ ਸਮੁੱਚੀ ਟੀਮ ਤੇ ਖੂਨਦਾਨੀ ਵਾਲੰਟੀਅਰਾਂ ਦਾ ਧੰਨਵਾਦ ਕੀਤਾ | ਕੈਂਪ 'ਚ ਖੂਨਦਾਨੀ ਵਾਲੰਟੀਅਰਾਂ ਵਲੋਂ ਨਿਸ਼ਕਾਮ ਸੇਵਾ ਕਰਦੇ ਹੋਏ 25 ਯੂਨਿਟ ਖੂਨਦਾਨ ਕੀਤਾ ਗਿਆ | ਇਸ ਮੌਕੇ ਡਾ. ਤਰਸੇਮ ਸਿੰਘ ਭਿੰਡਰ ਪਿ੍ੰਸੀਪਲ, ਐੱਨ. ਐੱਸ. ਐੱਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ ਵਿਪਨ, ਡਾ. ਨਿਰਮਲਜੀਤ ਕੌਰ ਵਲੋਂ ਮਹਿਮਾਨਾਂ ਤੇ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਡਾ. ਗੁਰਵਿੰਦਰ ਸਿੰਘ, ਪ੍ਰੋ. ਮਨਮੰਤ ਸਿੰਘ, ਪ੍ਰੋ. ਕਿਸ਼ੋਰ ਕੁਮਾਰ, ਸੁਪਰਡੈਂਟ ਪਰਮਜੀਤ ਸਿੰਘ, ਪ੍ਰੋ. ਓਾਕਾਰ ਸਿੰਘ, ਵਲੰਟੀਅਰ ਨਵਨੀਤ ਕੌਰ, ਰਣਜੀਤ, ਸਿਧਾਰਥ, ਰਾਘਵ, ਡਾ. ਰਾਹੁਲ ਗੋਇਲ ਬੀ. ਟੀ. ਓ., ਡਾ ਕੁਲਦੀਪ ਸਿੰਘ ਮੈਡੀਕਲ ਅਫ਼ਸਰ, ਮਨਜੀਤ ਸਿੰਘ ਇੰਚਾਰਜ ਬਲੱਡ ਸੈਂਟਰ ਦਾ ਵਿਸ਼ੇਸ਼ ਸਹਿਯੋਗ ਰਿਹਾ |