ਬੰਗਾ, 17 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਸਤਲੁਜ ਪਬਲਿਕ ਸਕੂਲ ਬੰਗਾ ਦੀ ਟੀਮ ਨੇ ਪਟਿਆਲਾ ਵਿਖੇ ਸਕੂਲ ਵਿਭਾਗ ਪੰਜਾਬ ਵਲੋਂ ਕਰਵਾਏ ਕੁਸ਼ਤੀ ਮੁਕਾਬਲਿਆਂ 'ਚ ਭਾਗ ਲਿਆ | ਜਿਸ 'ਚ ਕੁੜੀਆਂ ਮੁੰਡਿਆਂ ਦੀ ਰਾਜ ਪੱਧਰੀ ਚੈਂਪੀਅਨਸ਼ਿਪ ਖੇਡਾਂ ਅਧੀਨ ਫ੍ਰੀ ਸਟਾਇਲ ਕੁਸ਼ਤੀ ਮੁਕਾਬਲਿਆਂ ਵਿਚ ਬੰਗਾ ਦੀ ਵਿਦਿਆਰਥਣ ਅਰਮੀਤ ਕੌਰ ਨੇ ਉਮਰ ਵਰਗ (17) ਲੜਕੀਆਂ ਭਾਰ ਵਰਗ 57 ਕਿੱਲੋ ਤੀਜੇ ਸਥਾਨ 'ਤੇ ਰਹਿ ਕੇ ਕਾਂਸੀ ਦਾ ਤਗਮਾ ਪ੍ਰਾਪਤ ਕਰਨ 'ਤੇ ਸਮੂਹ ਸਕੂਲ ਪ੍ਰਬੰਧਨ ਨੂੰ ਇਕ ਵਾਰ ਫੇਰ ਮਾਣ ਮਹਿਸੂਸ ਕਰਨ ਦਾ ਮੌਕਾ ਮਿਲਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਅਜੇ ਸ਼ਰਮਾ, ਸਕੂਲ ਡਾਇਰੈਕਟਰ ਪਾਲ ਸਿੰਘ ਪੂਨੀਆ ਤੇ ਐਡ ਮਨਿਸਟਰੇਟਰ ਅਮਰਪ੍ਰੀਤ ਕੌਰ ਨੇ ਸਮੂਹ ਵਿਦਿਆਰਥੀਆਂ ਅਧਿਆਪਕਾਂ ਤੇ ਜੇਤੂ ਖਿਡਾਰੀ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਖੇਡਾਂ ਪ੍ਰਤੀ ਇਸੇ ਤਰ੍ਹਾਂ ਜਾਗਰੂਕ ਰਹਿੰਦਿਆਂ ਆਪਣੀ ਸਰੀਰਕ ਤੰਦਰੁਸਤੀ ਬਣਾਈ ਰੱਖਣ ਲਈ ਪ੍ਰੇਰਿਆ |