20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਗ਼ਜ਼ਲ ਮੰਚ ਸਰੀ ਦੀ ਸ਼ਾਇਰਾਨਾ ਸ਼ਾਮ ਕਾਵਿ ਪ੍ਰੇਮੀਆਂ ਲਈ ਇਕ ਯਾਦਗਾਰ ਸਾਬਤ ਹੋਈ <br/>

ਅਜੀਤ ਡੈਸਕ 18-10-2025
ਸਰੀ, 17 ਅਕਤੂਬਰ (ਸੰਦੀਪ ਸਿੰਘ ਧੰਜੂ)-ਸਰੀ ਆਰਟ ਸੈਂਟਰ 'ਚ ਕਰਵਾਈ ਗਈ ਗ਼ਜ਼ਲ ਮੰਚ ਸਰੀ ਦੀ ਸਾਲਾਨਾ 'ਸ਼ਾਇਰਾਨਾ ਸ਼ਾਮ–2025' ਕਾਵਿ ਪ੍ਰੇਮੀਆਂ ਲਈ ਇਕ ਯਾਦਗਾਰ ਸ਼ਾਮ ਸਾਬਤ ਹੋਈ | ਸੈਂਕੜੇ ਦਰਸ਼ਕਾਂ ਦੀ ਹਾਜ਼ਰੀ, ਤਾੜੀਆਂ ਦੀ ਗੂੰਜ ਤੇ ਸ਼ਬਦਾਂ ਦੀ ਮਹਿਕ ਨਾਲ ਭਰਪੂਰ ਇਹ ਪ੍ਰੋਗਰਾਮ ਸਰੀ ਦੇ ਸੱਭਿਆਚਾਰਕ ਕੈਲੰਡਰ ਦਾ ਵਿਸ਼ੇਸ਼ ਪੰਨਾ ਬਣ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਦਰਸ਼ਨ ਬੁੱਟਰ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਜਸਵਿੰਦਰ (ਪ੍ਰਧਾਨ ਗ਼ਜ਼ਲ ਮੰਚ ਸਰੀ), ਕੁਲਵਿੰਦਰ (ਪ੍ਰਧਾਨ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ), ਤਾਹਿਰਾ ਸਰਾ (ਪਾਕਿਸਤਾਨ), ਅਜ਼ੀਮ ਸ਼ੇਖਰ (ਇੰਗਲੈਂਡ), ਦਸ਼ਮੇਸ਼ ਗਿੱਲ ਫਿਰੋਜ਼ ਨੇ ਕੀਤੀ | ਇਸ ਸ਼ਾਮ 'ਚ ਕੁਲਵਿੰਦਰ, ਜਸਵਿੰਦਰ, ਦਰਸ਼ਨ ਬੁੱਟਰ, ਤਾਹਿਰਾ ਸਰਾ, ਅਜ਼ੀਮ ਸ਼ੇਖਰ, ਕਰਨਜੀਤ, ਰਾਜਵੰਤ ਰਾਜ, ਦਵਿੰਦਰ ਗÏਤਮ, ਦਸ਼ਮੇਸ਼ ਗਿੱਲ ਫ਼ਿਰੋਜ਼, ਬਲਦੇਵ ਸੀਹਰਾ, ਹਰਦਮ ਮਾਨ, ਇੰਦਰਜੀਤ ਧਾਮੀ, ਗੁਰਮੀਤ ਸਿੱਧੂ, ਮਨਜੀਤ ਕੰਗ, ਨੂਰ ਬੱਲ, ਸੁਖਜੀਤ, ਪ੍ਰੀਤ ਮਨਪ੍ਰੀਤ, ਪਰਤਾਪ ਜਗਰਾਉਂ, ਗੁਰਮੀਤ ਸਿੱਧੂ ਨੇ ਆਪਣੀ ਰਚਨਾਵਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ | ਹਰੇਕ ਸ਼ਾਇਰ ਨੇ ਆਪਣੇ ਵਿਲੱਖਣ ਅੰਦਾਜ਼ ਨਾਲ ਰੂਹਾਨੀ ਤੇ ਸਮਾਜਿਕ ਵਿਸ਼ਿਆਂ ਨੂੰ ਛੂਹਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਛੜੇ ਸ਼ਾਇਰ ਕ੍ਰਿਸ਼ਨ ਭਨੋਟ ਦੀ ਯਾਦ 'ਚ ਸਮਰਪਿਤ ਰਹੀ | ਰਾਜਵੰਤ ਰਾਜ ਨੇ ਸਵਾਗਤੀ ਸੰਬੋਧਨ ਕਰਦਿਆਂ ਮੰਚ ਦੀਆਂ ਸਰਗਰਮੀਆਂ ਦਾ ਖਾਕਾ ਪੇਸ਼ ਕੀਤਾ ਅਤੇ ਸ਼ਾਮ ਦਾ ਆਗਾਜ਼ ਕੀਤਾ | ਦਰਸ਼ਨ ਬੁੱਟਰ ਨੇ ਆਪਣੇ ਪ੍ਰਧਾਨਗੀ ਸੰਬੋਧਨ 'ਚ ਕਿਹਾ ਕਿ ਸਰੀ ਦੇ ਸਰੋਤੇ ਸ਼ਾਇਰੀ ਨੂੰ ਸਿਰਫ਼ ਸੁਣਦੇ ਨਹੀਂ, ਸਹੀ ਮਾਇਨਿਆਂ 'ਚ ਮਾਣਦੇ ਹਨ | ਪ੍ਰੋਗਰਾਮ ਦੇ ਅਖੀਰ ਵਿਚ ਇੰਦਰਜੀਤ ਧਾਮੀ ਵੱਲੋਂ ਆਪਣੇ ਪਿਤਾ ਦੀ ਯਾਦ 'ਚ ਦਿੱਤਾ ਜਾਣ ਵਾਲਾ 'ਦਿਲਬਰ ਨੂਰਪੁਰੀ ਐਵਾਰਡ' ਇਸ ਵਾਰ ਦਸ਼ਮੇਸ਼ ਗਿੱਲ ਫਿਰੋਜ਼ ਨੂੰ ਪ੍ਰਦਾਨ ਕੀਤਾ ਗਿਆ |

ਪਿਛਲੀ ਖ਼ਬਰ ਬÏਕਸਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਰਾਕੇਸ਼ ਮਿਸ਼ਰਾ ਦਾ ਇਟਲੀ ਪਹੁੰਚਣ 'ਤੇ ਭਰਵਾਂ ਸਵਾਗਤ <br/> ਅਗਲੀ ਖ਼ਬਰ ਸਤਲੁਜ ਪਬਲਿਕ ਸਕੂਲ ਬੰਗਾ ਦੀ ਟੀਮ ਨੇ ਰਾਜ ਪੱਧਰੀ ਕੁਸ਼ਤੀ 'ਚ ਜਿੱਤਿਆ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।